ਸਰੀ RCMP ਦੇ ਅਨੁਸਾਰ, “ਜਟਿਲ ਦੁਕਾਨਦਾਰੀ ਸਕੀਮ” ਦੇ ਦੋਸ਼ੀਆਂ ਨੇ “ਸੁਰੱਖਿਆ ਅਲਾਰਮ ਸਿਸਟਮ ਨੂੰ ਬਲਾਕ ਕਰਨ ਲਈ ਡਿਵਾਈਸਾਂ ਦੀ ਵਰਤੋਂ” ਨੂੰ ਕਥਿਤ ਤੌਰ ‘ਤੇ ਸ਼ਾਮਲ ਕੀਤਾ ਹੈ, ਜਿਸ ਦੇ ਚਲਦੇ ਹੁਣ ਫੜੇ ਗਏ 2 ਦੋਸ਼ੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਦੱਸਦਈਏ ਕਿ ਪੁਲਿਸ ਨੇ 51 ਸਾਲਾ ਨਿਕੋਲੇਟਾ ਰੁਸਾ ਅਤੇ 39 ਸਾਲਾ ਅਮਿਲ ਮੈਰੀਅਨ ਸਟੈਨ ਨੂੰ ਪਿਛਲੇ ਸਾਲ ਸ਼ਾਪਲਿਫਟਿੰਗ ਸਕੀਮ ਵਿੱਚ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਸੀ। ਇਸ ਜੋੜੇ ‘ਤੇ $53,000 ਡਾਲਰ ਦੀ “ਉੱਚ-ਮੁੱਲ ਦੀ ਪ੍ਰਚੂਨ ਚੋਰੀ” ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ “ਉੱਚ-ਅੰਤ ਦੀਆਂ ਖੁਸ਼ਬੂਆਂ ਅਤੇ ਐਥਲੈਟਿਕ ਕੱਪੜੇ” ਸ਼ਾਮਲ ਸਨ। ਮਾਊਂਟੀਜ਼ ਨੇ ਉਸ ਸਮੇਂ ਕਿਹਾ ਸੀ ਕਿ ਇਹ ਚੋਰੀਆਂ ਸਰੀ, ਲੈਂਗਲੇ ਅਤੇ ਐਬਟਸਫੋਰਡ ਵਿੱਚ ਛੇ ਮਹੀਨਿਆਂ ਦੇ ਅਰਸੇ ਦੌਰਾਨ ਹੋਈਆਂ। ਹੁਣ, ਸਰੀ ਆਰਸੀਐਮਪੀ ਨੇ ਐਲਾਨ ਕੀਤਾ ਹੈ ਕਿ ਸ਼ੱਕੀਆਂ ਨੂੰ ਵੱਖ-ਵੱਖ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ ਹੈ। ਅਤੇ ਦੋਵਾਂ ਨੂੰ ਪੰਜ ਹਜ਼ਾਰ ਡਾਰ ਤੋਂ ਵੱਧ ਦੀ ਚੋਰੀ ਦਾ ਦੋਸ਼ੀ ਠਹਰਾਇਆ ਗਿਆ ਹੈ। ਮਾਉਂਟੀਜ਼ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵਾਂ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ, ਪਰ ਇਹ ਨਹੀਂ ਦੱਸਿਆ ਕਿ ਚੋਰਾਂ ਨੂੰ ਕਿਹੜੇ ਦੇਸ਼ ਜਾਂ ਦੇਸਾਂ ਵਿੱਚ ਭੇਜਿਆ ਜਾਵੇਗਾ।