ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ summer campaign ਸਰਕੇਟ ਵਿੱਚ ਇਸ ਵਾਰ ਕੈਲਗਰੀ ਸਟੈਂਪੀਡ ਵਿੱਚ ਆਉਣਾ ਸ਼ਾਮਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸਲਾਨਾ 10-ਦਿਨ ਦਾ rodeo ਅਤੇ ਤਿਉਹਾਰ ਆਮ ਤੌਰ ‘ਤੇ ਸਿਆਸਤਦਾਨਾਂ ਲਈ ਇੱਕ ਜ਼ਰੂਰੀ ਸਮਾਗਮ ਹੁੰਦਾ ਹੈ, ਅਤੇ ਟਰੂਡੋ ਨੇ 2020 ਅਤੇ 2021 ਦੇ ਕੋਵਿਡ-19 ਸਾਲਾਂ ਨੂੰ ਛੱਡ ਕੇ ਅਜਿਹਾ ਕੋਈ ਗਰਮੀ ਦਾ ਸੀਜ਼ਨ ਨਹੀਂ ਛੱਡਿਆ ਜਿਸ ਵਿੱਚ ਉਹ ਕੈਲਗਰੀ ਨਾ ਆਏ ਹੋਣ। ਪਰ ਇਸ ਵਾਰ ਉਨ੍ਹਾਂ ਦੇ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਪ੍ਰਧਾਨ ਮੰਤਰੀ ਲਈ pancake flipping, cowboy-hat tipping ਜਾਂ ਭੀੜ-ਭੱੜਕਾ ਨਹੀਂ ਹੋਵੇਗਾ। ਹਾਲਾਂਕਿ ਉਨ੍ਹਾਂ ਦੀ ਇਸ ਗੈਰ ਹਾਜ਼ਰੀ ਲਈ ਕੋਈ ਤੁਰੰਤ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਪਰ ਕਾਬਿਲੇਗੌਰ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਦੇ ਦਫਤਰ ਨੇ ਐਲਾਨ ਕੀਤਾ ਸੀ ਕੀ ਉਹ 8 ਤੋਂ 11 ਜੁਲਾਈ ਤੱਕ ਇਸ ਸਾਲ ਦੇ ਨੈਟੋ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਾਸ਼ਿੰਗਟਨ,ਡੀਸੀ ਦੀ ਯਾਤਰਾ ਕਰਨਗੇ। ਜ਼ਿਕਰਯੋਗ ਹੈ ਕਿ ਕੈਲਗਰੀ ਸਟੈਂਪੀਡ ਅਧਿਕਾਰਤ ਤੌਰ ‘ਤੇ ਸ਼ੁੱਕਰਵਾਰ ਨੂੰ ਪਰੇਡ ਨਾਲ ਸ਼ੁਰੂ ਹੋਵੇਗਾ ਅਤੇ 14 ਜੁਲਾਈ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਸਾਲ 2017 ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ ਸੀ, ਪਰ ਇੱਕ ਝਗੜੇ ਤੋਂ ਬਾਅਦ – ਜਦੋਂ ਉਹ ਗਲਤੀ ਨਾਲ ਆਪਣੇ ਕੈਨੇਡਾ ਦਿਵਸ ਭਾਸ਼ਣ ਦੌਰਾਨ ਅਲਬਰਟਾ ਨੂੰ ਪ੍ਰੋਵਿੰਸਾਂ ਦੀ ਸੂਚੀ ਵਿੱਚ ਸ਼ਾਮਲ ਕਰਨਾ ਭੁੱਲ ਗਏ ਸੀ ਉਜੋਂ ਉਹ ਦੋ ਹਫ਼ਤਿਆਂ ਬਾਅਦ ਸਟੈਂਪੀਡ ਵਿੱਚ ਦਿਖਾਈ ਦਿੱਤੇ। ਇਸ ਦੇ ਨਾਲ-ਨਾਲ ਟਰੂਡੋ ਇਸ ਸਮੇਂ 24 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਲੰਬੇ ਸਮੇਂ ਤੋਂ ਟੋਰਾਂਟੋ ਸੀਟ ਦੇ ਲਿਬਰਲ ਹਾਰ ਦੇ ਨਤੀਜੇ ਨਾਲ ਨਜਿੱਠ ਰਹੇ ਹਨ। ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੀ ਗਿਰਾਵਟ ਇੱਕ ਸਾਲ ਤੋਂ ਵੱਧ ਸਮਾਂ ਚੱਲੀ ਹੈ, ਅਤੇ ਉਨ੍ਹਾਂ ਦੇ ਸੰਸਦ ਮੈਂਬਰ ਅਗਲੀਆਂ ਚੋਣਾਂ ਤੋਂ ਪਹਿਲਾਂ ਵਾਪਸੀ ਕਰਨ ਦੇ ਤਰੀਕੇ ਬਾਰੇ ਤਿਆਰੀਆਂ ਵਿੱਚ ਹਨ। ਇਸ ਤੋਂ ਪਿਛਲੇ ਸਾਲ, ਭੀੜ ਨੇ ਸੈਲਫੀ ਲੈਂਦੇ ਹੋਏ ਪ੍ਰਧਾਨ ਮੰਤਰੀ ਦਾ ਮਜ਼ਾਕ ਵੀ ਉਡਾਇਆ ਸੀ ਜਦੋਂ ਟਰੂਡੋ ਸਟੈਂਪੀਡ ਦੇ ਮੈਦਾਨ ਵਿਚੋਂ ਲੰਘੇ ਸੀ। ਉਨ੍ਹਾਂ ਨੇ ਅਲਬਰਟਾ ਵਿੱਚ ਚੁਣੇ ਗਏ ਦੋ ਲਿਬਰਲਾਂ ਵਿੱਚੋਂ ਇੱਕ, ਕੈਲਗਰੀ ਦੇ ਐਮਪੀ ਜਾਰਜ ਚਾਹਲ ਦੁਆਰਾ ਆਯੋਜਿਤ ਨਾਸ਼ਤੇ ਵਿੱਚ ਪੈਨਕੇਕ ਵੀ ਫਲਿਪ ਕੀਤੇ। ਚਾਹਲ ਇਸ ਸਾਲ ਫਿਰ ਪੈਨਕੇਕ ਬ੍ਰੇਕਫਾਸਟ ਦੀ ਮੇਜ਼ਬਾਨੀ ਕਰ ਰਹੇ ਹਨ ਪਰ ਟਰੂਡੋ ਉੱਥੇ ਨਹੀਂ ਹੋਣਗੇ।