ਬਰਨਾਲਾ ਦੇ ਪਿੰਡ ਕਹਾਨੇਕੇ ਵਿਖੇ ਕਤਲ ਦਾ ਮਾਮਲਾ ਆਇਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਸੁੱਤੇ ਪਏ ਇਕ ਨਿਹੰਗ ਸਿੰਘ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਨ 48 ਸਾਲ ਦੇ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ,ਪਿੰਡ ਕਾਨੇਹਕੇ ਵਜੇ ਹੋਏ। ਜੋ ਬੁੱਢਾ ਦਲ ਨਾਲ ਸੰਬੰਧਿਤ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਗੁਰਦਿਆਲ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਬਣਾਏ ਘਰ ਵਿੱਚ ਇੱਕ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ।
ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਨਹਿੰਗ ਗੁਰਦਿਆਲ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਮੀ ਨਾਲ ਕਤਲ ਕਰ ਦਿੱਤਾ। ਜਿਨਾਂ ਨੂੰ ਅੱਜ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ। ਜਿੰਨਾ ਦੀ ਲਾਸ ਉਹਨਾਂ ਦੇ ਬਾਹਰ ਵੇੜੇ ਉੱਪਰ ਖੂਨ ਨਾਲ ਲੱਥਪਥ ਮਿਲੀ। ਮ੍ਰਿਤਕ ਆਪਣੇ ਪਰਿਵਾਰ ਨਾਲੋਂ ਅਲੱਗ ਪਿੰਡ ਵਿੱਚ ਬਣੇ ਮਕਾਨ ਵਿੱਚ ਇਕੱਲਾ ਰਹਿੰਦਾ ਸੀ। ਇਸ ਮੌਕੇ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੇ ਕਤਲ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮਾਮਲੇ ਸਬੰਧੀ ਜਦ ਪਿੰਡ ਵਾਸੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਤਾਂ ਪੁਲਿਸ ਥਾਣਾ ਰੂੜੇਕੇ ਕਲਾ ਦੇ ਐਸ.ਐਚ.ਓ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਵੱਖੋ ਵੱਖਰੋ ਪਹਿਲੂਆਂ ਤੇ ਜਾਂਚ ਸ਼ੁਰੂ ਕਰ ਦਿੱਤੀ, ਉੱਥੇ ਕਤਲ ਮਾਮਲੇ ਵਿੱਚ ਫਸੈਂਸੀਕ ਟੀਮ ਵੀ ਆਪਣੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।ਐਸਐਚ ਓ ਜਗਜੀਤ ਸਿੰਘ ਘੁਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਮਾਮਲਾ ਦਰਜ ਕਰ ਲਿਆ ਹੈ।