BTV BROADCASTING

NTA ਦੀਆਂ 3 ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਹੋਇਆ ਐਲਾਨ

NTA ਦੀਆਂ 3 ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਹੋਇਆ ਐਲਾਨ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ (28 ਜੂਨ) ਰਾਤ ਨੂੰ UGC-NET, CSIR-NET ਅਤੇ NCET ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਹ ਪ੍ਰੀਖਿਆਵਾਂ 10 ਜੁਲਾਈ ਤੋਂ 4 ਸਤੰਬਰ ਦਰਮਿਆਨ ਹੋਣਗੀਆਂ। ਇਹ ਤਿੰਨੋਂ ਪ੍ਰੀਖਿਆਵਾਂ ਪਹਿਲਾਂ ਜੂਨ ਵਿੱਚ ਹੋਣੀਆਂ ਸਨ, ਜੋ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਸਨ।

ਨਵੀਂਆਂ ਤਰੀਕਾਂ ਮੁਤਾਬਕ NCET ਦੀ ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ। UGC NET 21 ਅਗਸਤ ਅਤੇ 4 ਸਤੰਬਰ ਦੇ ਵਿਚਕਾਰ, CSIR-UGC NET 25 ਜੁਲਾਈ ਅਤੇ 27 ਜੁਲਾਈ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ।

ਇਸ ਵਾਰ ਪ੍ਰੀਖਿਆ ਮੋਡ ਵੀ ਆਨਲਾਈਨ ਰੱਖਿਆ ਗਿਆ ਹੈ। ਇਸ ਦੇ ਰੱਦ ਹੋਣ ਤੋਂ ਪਹਿਲਾਂ, UGC-NET ਨੂੰ ਪੈੱਨ ਅਤੇ ਪੇਪਰ ਮੋਡ ਵਿੱਚ ਕਰਵਾਇਆ ਗਿਆ ਸੀ।

ਇਨ੍ਹਾਂ ਤੋਂ ਇਲਾਵਾ, ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ (ਏਆਈਏਪੀਜੇਟ) 2024 ਨਿਰਧਾਰਤ ਮਿਤੀ ਯਾਨੀ 6 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ।

Related Articles

Leave a Reply