ਕੈਨੇਡਾ ਦੀ ਇਨਵੈਸਟਿਗੇਟਿਵ ਜਰਨਲਿਜ਼ਮ ਫਾਉਂਡੇਸ਼ਨ ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਕਨੇਡੀਅਨ ਵਕੀਲ ਮਨੀ ਲਾਂਡਰਿੰਗ ਵਿੱਚ ਅਪਰਾਧੀਆਂ ਦੀ ਮਦਦ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਰਿਪਰੋਟ 2 ਸਾਲ ਪਹਿਲਾਂ ਦੀ ਹੈ ਮਤਲਬ ਕਿ ਸਾਲ 2022 ਦੀ ਜਿਸ ਵਿੱਚ ਕਿਹਾ ਗਿਆ ਹੈ ਕਿ ਫਾਈਨੈਂਸ਼ੀਅਲ ਲੈਣ-ਦੇਣ ਅਤੇ ਰਿਪੋਰਟਾਂ ਦੇ ਵਿਸ਼ਲੇਸ਼ਣ ਕੇਂਦਰ ਨੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ, ਨਸ਼ੀਲੇ ਪਦਾਰਥਾਂ ਦੇ ਤਸਕਰਾਂ, ਗੈਰ-ਕਾਨੂੰਨੀ ਜੂਏ ਦੀਆਂ ਰਿੰਗਾਂ ਅਤੇ ਰੀਅਲ ਅਸਟੇਟ ਅਤੇ ਲਗਜ਼ਰੀ ਕਾਰਾਂ ਰਾਹੀਂ ਆਪਣੇ ਪੈਸੇ ਨੂੰ ਲਾਂਡਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੁਝ ਵਕੀਲਾਂ ਨੂੰ ਇਸ ਵਿੱਚ ਸ਼ਾਮਲ ਪਾਇਆ। ਪਰ ਕੁਝ ਹੀ ਕੈਨੇਡੀਅਨ ਵਕੀਲਾਂ ‘ਤੇ ਰਸਮੀ ਤੌਰ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ, ਅਤੇ ਇੱਥੋਂ ਤੱਕ ਕਿ ਬਹੁਤ ਘੱਟ ਲੋਕਾਂ ਨੂੰ ਅਨੁਸ਼ਾਸਿਤ ਜਾਂ ਅਪਰਾਧਿਕ ਤੌਰ ‘ਤੇ ਉਨ੍ਹਾਂ ਦੀਆਂ ਕਾਰਵਾਈਆਂ ਲਈ ਚਾਰਜ ਕੀਤਾ ਗਿਆ ਹੈ। ਇਹਨਾਂ ਰਿਪੋਰਟਾਂ ਵਿੱਚ ਮਨੀ ਲਾਂਡਰਿੰਗ ਜਾਂ ਸ਼ੱਕੀ ਵਿੱਤੀ ਲੈਣ-ਦੇਣ ਦੇ ਦੋਸ਼ੀ ਵਕੀਲਾਂ ਦੇ ਸਭ ਤੋਂ ਮਸ਼ਹੂਰ 5 ਕੇਸ ਹਨ ਜਿਨ੍ਹਾਂ ਦੇ ਨਾਮ ਹਨ। Simon Rosenfeld, ਫਲੋਰੈਂਸ ਐਸਟਰ ਲੂਈ ਯੇਨ, ਰੋਨੇਲਡ ਨੌਰਮਨ ਪੇਲਟੀਅਰ, Abraham Davis ਅਤੇ ਮਾਈਕਲ ਬੋਲਟਨ। ਇਨ੍ਹਾਂ ਦੇ ਉੱਪਰ ਕਈ ਲੱਖਾਂ ਡਾਲਰ ਦੀ ਧੋਖਾਧੜੀ ਦੇ ਦੋਸ਼ ਸ਼ਾਮਲ ਹਨ। ਜਿਸ ਤੇ ਅਧਿਕਾਰੀਆਂ ਵਲੋਂ ਬਣਦੀ ਕਾਰਵਾਈ ਕੀਤੀ ਗਈ।