BTV BROADCASTING

Watch Live

ਲੁਧਿਆਣਾ ‘ਚ ਭਾਰੀ ਮੀਂਹ, ਮੌਸਮ ਹੋਇਆ ਸੁਹਾਵਣਾ

ਲੁਧਿਆਣਾ ‘ਚ ਭਾਰੀ ਮੀਂਹ, ਮੌਸਮ ਹੋਇਆ ਸੁਹਾਵਣਾ

ਪੰਜਾਬ ਵਿਚ ਕਈਆ ਥਾਵਾਂ ਤੇ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਬੀਤੇ ਕਲ ਤੋਂ ਪੰਜਾਬ ਵਿਚ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ , ਗੱਲ ਕਰੀਏ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣੇ ਵਿੱਚ ਅੱਜ ਸਵੇਰੇ ਮੌਸਮ ਸੁਹਾਵਣਾ ਹੋ ਗਿਆ।

ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਸਾਢੇ ਛੇ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਸੁਹਾਵਣੇ ਮੌਸਮ ਵਿੱਚ ਲੋਕਾਂ ਨੇ ਪਾਰਕਾਂ ਆਦਿ ਵਿੱਚ ਜਾ ਕੇ ਸਵੇਰ ਦੀ ਸੈਰ ਕੀਤੀ ਅਤੇ ਕਸਰਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ‘ਚ ਸੂਰਿਆਦੇਵ ਨੇ ਸਖਤ ਐਕਸ਼ਨ ਲਿਆ ਹੈ। ਤੇ ਹੁਣ ਇੰਦਰਦੇਵ ਐਕਸ਼ਨ MODE ‘ਚ ਆ ਹੀ ਗਏ ਲਗਦੇ ਨੇ।

ਮੀਂਹ ਪੈਣ ਨਾਲ ਜਿੱਥੇ ਮੌਸਮ ਠੰਢਾ ਹੋ ਗਿਆ ਹੈ, ਉੱਥੇ ਹੀ ਸ਼ਾਮ ਨੂੰ ਘਰਾਂ ਅਤੇ ਦਫ਼ਤਰਾਂ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ । ਇਸ ਠੰਡੀ ਹਵਾ ਕਾਰਨ ਲੁਧਿਆਣਾ ‘ਚ ਕਈ ਥਾਵਾਂ ‘ਤੇ ਬਿਜਲੀ ਪ੍ਰਭਾਵਿਤ ਹੋਈ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਅਗਲੇ ਦੋ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।

ਓਥੇ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਜੋ ਮੀਂਹ ਪੈ ਰਿਹਾ ਹੈ ਉਸ ਕਾਰਨ ਸੜਕਾਂ ’ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਨਿਗਮ ਦਾ ਡਰੇਨੇਜ ਸਿਸਟਮ ਫੇਲ ਹੁੰਦਾ ਨਜ਼ਰ ਆ ਰਿਹਾ ਹੈ । ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ, ਮੁਹੱਲੇ ਅਤੇ ਸੜਕਾਂ, ਪਾਣੀ ਵਿੱਚ ਡੁੱਬ ਗਈਆਂ। ਜਿਨ੍ਹਾਂ ਸੜਕਾਂ ‘ਤੇ ਟੋਏ ਪਏ ਸਨ, ਉਹ ਜਾਨਲੇਵਾ ਬਣ ਗਏ ਹਨ।

Related Articles

Leave a Reply