BTV BROADCASTING

Alberta federal dental care plan ਤੋਂ ਬਾਹਰ ਹੋਣ ਦੀ ਯੋਜਨਾ ਕਿਉਂ ਬਣਾ ਰਿਹਾ ਹੈ?

Alberta federal dental care plan ਤੋਂ ਬਾਹਰ ਹੋਣ ਦੀ ਯੋਜਨਾ ਕਿਉਂ ਬਣਾ ਰਿਹਾ ਹੈ?

ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਪ੍ਰੋਵਿੰਸ 2026 ਤੱਕ federal ਸਰਕਾਰ ਦੀ ਦੰਦਾਂ ਦੀ ਦੇਖਭਾਲ ਯੋਜਨਾ ਤੋਂ ਬਾਹਰ ਹੋਣ ਦੀ ਯੋਜਨਾ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਇੱਕ ਪੱਤਰ ਵਿੱਚ, ਸਮਿਥ ਨੇ ਕਿਹਾ ਕਿ ਇਹ ਪ੍ਰੋਗਰਾਮ ਸੂਬਾਈ ਅਧਿਕਾਰ ਖੇਤਰ ਦੀ ਉਲੰਘਣਾ ਕਰਦਾ ਹੈ। ਡੈਨੀਅਲ ਸਮਿਥ ਨੇ ਕਿਹਾ ਕਿ ਜੇਕਰ ਫੈਡਰਲ ਸਰਕਾਰ ਦੁਆਰਾ ਇੱਕ ਨਵਾਂ ਸਿਹਤ ਪ੍ਰੋਗਰਾਮ ਵਿਕਸਤ ਕਰਨਾ ਚਾਹੁੰਦੀ ਹੈ, ਤਾਂ ਇਹ ਪ੍ਰੋਵਿੰਸਾਂ ਅਤੇ territories ਦੇ ਪੂਰੇ ਸਹਿਯੋਗ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ, ਅਤੇ ਇਹਨਾਂ ਇਰਾਦਿਆਂ ਦਾ ਐਲਾਨ ਹੋਣ ਤੋਂ ਪਹਿਲਾਂ ਚਰਚਾ ਹੋਣੀ ਚਾਹੀਦੀ ਸੀ। ਪਰ ਬਦਕਿਸਮਤੀ ਨਾਲ, ਅਜਿਹਾ ਨਹੀਂ ਹੋਇਆ। ਸਮਿਥ ਦਾ ਕਹਿਣਾ ਹੈ ਕਿ ਇਸ ਦੌਰਾਨ ਉਹ ਫੈਡਰਲ ਫੰਡਿੰਗ ਦਾ ਅਲਬਰਟਾ ਦੇ ਹਿੱਸੇ ਨੂੰ ਪ੍ਰਾਪਤ ਕਰਨ ਲਈ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਜੋ ਪ੍ਰੋਵਿੰਸ ਦੀ ਦੰਦਾਂ ਦੀ ਦੇਖਭਾਲ ਯੋਜਨਾ ਦਾ ਸਮਰਥਨ ਕੀਤਾ ਜਾ ਸਕੇ ਕਿਉਂਕਿ ਇਹ ਉਨ੍ਹਾਂ ਨੂੰ ਢੁਕਵਾਂ ਲੱਗਦਾ ਹੈ। ਦੱਸਦਈਏ ਕਿ $13-ਬਿਲੀਅਨ ਡਾਲਰ ਦੇ ਪ੍ਰੋਗਰਾਮ ਨੇ ਮਈ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਵਰ ਕਰਨਾ ਸ਼ੁਰੂ ਕੀਤਾ ਸੀ ਅਤੇ 18 ਸਾਲ ਤੋਂ ਘੱਟ ਉਮਰ ਦੇ ਸਾਰੇ ਲੋਕਾਂ ਅਤੇ ਅਪਾਹਜ ਲੋਕਾਂ ਤੱਕ ਇਸ ਪ੍ਰੋਗਰਾਮ ਨੂੰ ਫੈਲਾਇਆ ਜਾ ਰਿਹਾ ਹੈ। ਇਸ ਸਭ ਨੂੰ ਲੈ ਕੇ Alberta Health Minister ਏਡ੍ਰੀਆਨਾ ਲਾ-ਗ੍ਰੇਂਜ਼ ਦੇ ਦਫਤਰ ਦਾ ਕਹਿਣਾ ਹੈ ਕਿ Canadian Dental Care Plan ਅਲਬਰਟਾ ਦੇ ਘੱਟ ਆਮਦਨ ਵਾਲੇ ਦੰਦਾਂ ਦੇ ਪ੍ਰੋਗਰਾਮਾਂ ਦੁਆਰਾ ਪ੍ਰਦਾਨ ਕੀਤੀ ਗਈ ਕਵਰੇਜ ਦੀ ਡੁਪਲੀਕੇਟ ਹੈ। ਉਥੇ ਹੀ ਕੈਨੇਡੀਅਨ ਡੈਂਟਲ ਐਸੋਸੀਏਸ਼ਨ ਨੇ ਵੀ ਇਸ ਸਵੈ-ਇੱਛਤ ਫੈਡਰਲ ਪ੍ਰੋਗਰਾਮ ਬਾਰੇ ਚਿੰਤਾਵਾਂ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ, ਇਸ ਵਿੱਚ ਕੀ ਕਵਰ ਕੀਤਾ ਗਿਆ ਹੈ ਅਤੇ ਕੌਣ ਇਸ ਪ੍ਰੋਗਰਾਮ ਦੀ ਯੋਗਤਾ ਪੂਰੀ ਕਰਦਾ ਹੈ। ਜਿਸ ਤੋਂ ਬਾਅਦ ਇਸ ਬਾਰੇ ਫੈਲ ਰਹੇ ਭੰਬਲਭੂਸੇ ਨੇ ਦੰਦਾਂ ਦੇ ਦਫਤਰਾਂ ‘ਤੇ ਵਾਧੂ ਦਬਾਅ ਪਾਇਆ ਹੈ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਕਮਜ਼ੋਰ ਕੀਤਾ ਹੈ।

Related Articles

Leave a Reply