BTV BROADCASTING

28-29 ਜੂਨ ਨੂੰ ਮੀਂਹ ਦਾ ਯੈਲੋ ਅਲਰਟ, ਭਾਰੀ ਮੀਂਹ ਦੀ ਸੰਭਾਵਨਾ

28-29 ਜੂਨ ਨੂੰ ਮੀਂਹ ਦਾ ਯੈਲੋ ਅਲਰਟ, ਭਾਰੀ ਮੀਂਹ ਦੀ ਸੰਭਾਵਨਾ

ਮਾਨਸੂਨ ਤਿੰਨ ਤੋਂ ਚਾਰ ਦਿਨਾਂ ਵਿੱਚ ਪੰਜਾਬ ਵਿੱਚ ਪਹੁੰਚ ਜਾਵੇਗਾ। ਮੌਸਮ ਵਿਭਾਗ ਨੇ 28 ਅਤੇ 29 ਜੂਨ ਨੂੰ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਬਿਜਲੀ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਵੀ ਚੱਲੇਗੀ ਅਤੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਵੀ ਪਵੇਗਾ।

30 ਜੂਨ ਅਤੇ 1 ਜੁਲਾਈ ਨੂੰ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸੋਮਵਾਰ ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਤਾਪਮਾਨ ਅਜੇ ਵੀ ਔਸਤ ਤੋਂ 4.4 ਡਿਗਰੀ ਵੱਧ ਹੈ।

ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਫਰੀਦਕੋਟ 44.5 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਯੈਲੋ ਹੀਟ ਵੇਵ ਅਲਰਟ ਜਾਰੀ ਕੀਤਾ ਹੈ ਪਰ ਇਸ ਦੌਰਾਨ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਵੀ ਭਵਿੱਖਬਾਣੀ ਕੀਤੀ ਹੈ ਅਤੇ ਵੀਰਵਾਰ ਨੂੰ ਵੀ ਕੁਝ ਥਾਵਾਂ ‘ਤੇ ਮੀਂਹ ਜਾਰੀ ਰਹੇਗਾ।

ਮੰਗਲਵਾਰ ਨੂੰ ਅੰਮ੍ਰਿਤਸਰ ‘ਚ 42.7 ਡਿਗਰੀ, ਲੁਧਿਆਣਾ ‘ਚ 41.7, ਪਟਿਆਲਾ ‘ਚ 39.7, ਪਠਾਨਕੋਟ ‘ਚ 41.4, ਬਠਿੰਡਾ ‘ਚ 42.8, ਗੁਰਦਾਸਪੁਰ ‘ਚ 43.5, ਸਮਰਾਲਾ ‘ਚ 43.1 ਅਤੇ ਰੂਪਨਗਰ ‘ਚ 39.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

Related Articles

Leave a Reply