ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ‘ਤੇ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਗਲੀਆਂ ਚੋਣਾਂ ਵਿੱਚ ਸਾਡੀ ਅਗਵਾਈ ਕਰਨ ਲਈ ਵਚਨਬੱਧ ਹਨ ਅਤੇ ਉਨ੍ਹਾਂ ਨੂੰ ਸਾਡਾ ਸਮਰਥਨ ਪ੍ਰਾਪਤ ਹੈ। ਜ਼ਿਕਰਯੋਗ ਹੈ ਕਿ ਫ੍ਰੀਲੈਂਡ ਦਾ ਇਹ ਬਿਆਨ ਪਾਰਟੀ ਦੇ ਹਾਰਨ ਤੋਂ ਬਾਅਦ ਆਇਆ, ਜਿਸ ਨੂੰ ਕਦੇ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਲਿਬਰਲ ਸੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਦੱਸਦਈਏ ਕਿ ਕੰਜ਼ਰਵੇਟਿਵਾਂ ਨੇ ਸੋਮਵਾਰ ਰਾਤ ਨੂੰ ਟੋਰੋਂਟੋ ਦੇ ਸੇਂਟ ਪੌਲ ਚ ਹੈਰਾਨੀਜਨਕ ਜਿੱਤ ਪ੍ਰਾਪਤ ਕੀਤੀ, ਅਤੇ ਇਹ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਹੋਇਆ ਜਦੋਂ ਕੰਜ਼ਰਵੇਟਿਵਸ ਨੇ ਲਿਬਰਲਾਂ ਤੋਂ ਸੀਟ ਸਵਾਈਪ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਵਿੱਤੀ ਪੇਸ਼ੇਵਰ ਡੌਨ ਸਟੂਅਰਟ ਨੇ 42.1 ਫੀਸਦੀ ਵੋਟਾਂ ਜਿੱਤੀਆਂ, ਲੰਬੇ ਸਮੇਂ ਤੋਂ ਜਿੱਤ ਦੇ ਆ ਰਹੇ ਲਿਬਰਲ ਸਟਾਫ਼ ਲੇਸਲੀ ਚਰਚ ਨੂੰ ਹਰਾਇਆ, ਜਿਸ ਨੂੰ 40.5 ਫੀਸਦੀ ਵੋਟਾਂ ਮਿਲੀਆਂ। ਫ੍ਰੀਲੈਂਡ, ਜੋ ਯੂਨੀਵਰਸਿਟੀ-ਰੋਸੇਡੇਲ ਦੀ ਟੋਰਾਂਟੋ ਰਾਈਡਿੰਗ ਦੀ ਨੁਮਾਇੰਦਗੀ ਕਰਦੀ ਹੈ ਅਤੇ ਚਰਚ ਦੇ ਨਾਲ ਪ੍ਰਚਾਰ ਕਰ ਰਹੀ ਸੀ, ਨੇ ਕਿਹਾ ਕਿ ਪਾਰਟੀ ਇਸ ਨੁਕਸਾਨ ਨੂੰ “ਗੰਭੀਰਤਾ ਨਾਲ” ਲੈਂਦੀ ਹੈ। ਕੰਜ਼ਰਵੇਟਿਵ ਪਾਰਟੀ ਦੀ ਜਿੱਤ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਵੈਨਕੂਵਰ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਆਪਣੀ ਪਾਰਟੀ ਦੀ ਹਾਰ ਨੂੰ ਸੰਬੋਧਨ ਕੀਤਾ, ਪਰ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਥੇ ਹੀ ਲਿਬਰਲਸ ਦੀ ਇਸ ਹਾਰ ਨੂੰ ਲੈ ਕੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨੁਕਸਾਨ ਪਾਰਟੀ ਲਈ ਬਹੁਤ ਵੱਡਾ ਝਟਕਾ ਹੈ, ਅਤੇ ਲਿਬਰਲਾਂ ਲਈ ਅਗਲੀਆਂ ਆਮ ਚੋਣਾਂ ਵਿੱਚ ਘਾਤਕ ਨੁਕਸਾਨ ਦਾ ਸਾਬਤ ਹੋ ਸਕਦਾ ਹੈ, ਜੋ ਅਕਤੂਬਰ 2025 ਤੱਕ ਹੋਣ ਸਕਦੀਆਂ ਹਨ।