BTV BROADCASTING

ਅਮਰੀਕਾ : ਅਮਰੀਕਾ ‘ਚ ਜ਼ਬਰਦਸਤ ਗਰਮੀ ਨੇ ਮਚਾਈ ਤਬਾਹੀ

ਅਮਰੀਕਾ : ਅਮਰੀਕਾ ‘ਚ ਜ਼ਬਰਦਸਤ ਗਰਮੀ ਨੇ ਮਚਾਈ ਤਬਾਹੀ

ਜਲਵਾਯੂ ਪਰਿਵਰਤਨ ਦੇ ਪ੍ਰਭਾਵ ਹੁਣ ਪੂਰੀ ਦੁਨੀਆ ਵਿੱਚ ਦਿਖਾਈ ਦੇ ਰਹੇ ਹਨ। ਭਾਰਤ ਜਿੱਥੇ ਇਸ ਸਮੇਂ ਅੱਤ ਦੀ ਗਰਮੀ ਦੇ ਰਿਕਾਰਡ ਦਰਜ ਕਰ ਰਿਹਾ ਹੈ, ਉੱਥੇ ਹੀ ਯੂਰਪ ਅਤੇ ਅਮਰੀਕਾ ਵਿੱਚ ਵੀ ਤਾਪਮਾਨ ਨਵੇਂ ਪੱਧਰ ‘ਤੇ ਪਹੁੰਚ ਰਿਹਾ ਹੈ। ਅਮਰੀਕਾ ‘ਚ ਗਰਮੀ ਇੰਨੀ ਤੇਜ਼ ਹੈ ਕਿ ਇੱਥੇ 7.5 ਕਰੋੜ ਲੋਕਾਂ ਲਈ ਹੈਲਥ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਮੱਧ-ਅਟਲਾਂਟਿਕ ਅਤੇ ਨਿਊ ਇੰਗਲੈਂਡ ਤੱਕ ਪਹੁੰਚ ਰਹੀਆਂ ਗਰਮੀ ਦੀਆਂ ਲਹਿਰਾਂ ਕਾਰਨ ਅਮਰੀਕਾ ਵਿਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਨਮੀ ਵਧਣ ਕਾਰਨ ਸਥਿਤੀ ਵਿਗੜ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਮਰੀਕਾ ‘ਚ ਭਿਆਨਕ ਗਰਮੀ ਦੇਖਣ ਨੂੰ ਮਿਲੀ ਸੀ। ਲਗਾਤਾਰ ਦੋ ਦਿਨ ਅਸਾਧਾਰਨ ਤੌਰ ‘ਤੇ ਗਰਮ ਮੌਸਮ ਰਿਕਾਰਡ ਕੀਤਾ ਗਿਆ, ਜੋ ਕਿ 1936 ਤੋਂ ਬਾਅਦ ਨਵਾਂ ਰਿਕਾਰਡ ਸੀ। ਇਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਦੇ ਫੀਨਿਕਸ ਸ਼ਹਿਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਗਰਮੀ ਕਾਰਨ 645 ਲੋਕਾਂ ਦੀ ਮੌਤ ਹੋ ਗਈ। ਫੀਨਿਕਸ ਵਿੱਚ ਹੀ ਤਾਪਮਾਨ ਇੱਕ ਵਾਰ ਫਿਰ 44 ਡਿਗਰੀ ਸੈਲਸੀਅਸ (112 ਡਿਗਰੀ ਫਾਰਨਹੀਟ) ਤੱਕ ਪਹੁੰਚ ਗਿਆ ਹੈ। ਅਜਿਹੇ ‘ਚ ਪਿਛਲੀ ਵਾਰ ਦੀ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਸ ਵਾਰ ਸਿਹਤ ਅਲਰਟ ਜਾਰੀ ਕੀਤਾ ਹੈ।

Related Articles

Leave a Reply