ਖਾੜੀ ਦੇਸ਼ ਕੁਵੈਤ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਗਈ ਹੈ। ਇਸ ਹਾਦਸੇ ‘ਚ ਕਰੀਬ 41 ਲੋਕਾਂ ਦੀ ਮੌਤ ਹੋ ਗਈ।ਵੈਤ ਦੇ ਦੱਖਣੀ ਅਹਿਮਦੀ ਸੂਬੇ ਦੇ ਮੰਗਾਫ ਇਲਾਕੇ ‘ਚ ਬੁੱਧਵਾਰ ਤੜਕੇ ਛੇ ਮੰਜ਼ਿਲਾ ਇਮਾਰਤ ਦੀ ਰਸੋਈ ‘ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ‘ਚ ਕਰੀਬ 160 ਲੋਕ ਰਹਿੰਦੇ ਸਨ, ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ। ਕਥਿਤ ਤੌਰ ‘ਤੇ ਉੱਥੇ ਰਹਿ ਰਹੇ ਬਹੁਤ ਸਾਰੇ ਮਜ਼ਦੂਰ ਭਾਰਤੀ ਸਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 41 ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੈਸ਼ੰਕਰ ਨੇ ਟਵਿੱਟਰ ‘ਤੇ ਕਿਹਾ, ‘ਕੁਵੈਤ ਸਿਟੀ ‘ਚ ਅੱਗ ਲੱਗਣ ਦੀ ਖਬਰ ਨਾਲ ਡੂੰਘਾ ਸਦਮਾ ਲੱਗਾ ਹੈ। ਕਥਿਤ ਤੌਰ ‘ਤੇ 41 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਹਸਪਤਾਲ ਵਿੱਚ ਦਾਖਲ ਹਨ। ਮਾਰੇ ਗਏ ਜ਼ਿਆਦਾਤਰ ਭਾਰਤੀ ਦੱਸੇ ਜਾਂਦੇ ਹਨ।
ਕੁਵੈਤ ’ਚ ਭਾਰਤੀ ਰਾਜਦੂਤ ਨੇ ਕੀਤਾ ਕੈਂਪ ਦਾ ਦੌਰਾ
ਇਸ ਦੌਰਾਨ ਕੁਵੈਤ ਵਿੱਚ ਭਾਰਤੀ ਰਾਜਦੂਤ ਉਸ ਕੈਂਪ ਵਿੱਚ ਚਲੇ ਗਏ ਹਨ ਜਿੱਥੇ ਅੱਗ ਲੱਗੀ ਸੀ। ਜੈਸ਼ੰਕਰ ਨੇ ਕਿਹਾ, ‘ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਦੁਖਦਾਈ ਢੰਗ ਨਾਲ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ। ਮੈਂ ਜ਼ਖਮੀਆਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਡਾ ਦੂਤਾਵਾਸ ਇਸ ਸਬੰਧ ਵਿੱਚ ਸਾਰੀਆਂ ਸਬੰਧਤ ਧਿਰਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰੇਗਾ।
ਹੈਲਪਲਾਈਨ ਨੰਬਰ ਜਾਰੀ
ਕੁਵੈਤ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ 965-65505246 ਜਾਰੀ ਕੀਤਾ ਹੈ। ਸਾਰੇ ਸਬੰਧਤ ਲੋਕਾਂ ਨੂੰ ਅੱਪਡੇਟ ਲਈ ਇਸ ਹੈਲਪਲਾਈਨ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ। ਦੂਤਾਵਾਸ ਨੇ ਵੀ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ ਹੈ। ਭਾਰਤੀ ਕੁਵੈਤ ਦੀ ਕੁੱਲ ਆਬਾਦੀ (1 ਮਿਲੀਅਨ) ਦਾ 21 ਪ੍ਰਤੀਸ਼ਤ ਤੇ ਇਸ ਦੇ ਕਰਮਚਾਰੀਆਂ ਦਾ 30 ਪ੍ਰਤੀਸ਼ਤ (ਲਗਭਗ 9 ਲੱਖ) ਬਣਦੇ ਹਨ।