BTV BROADCASTING

Watch Live

ਬੈਂਚਾਂ ਅਤੇ ਫਰਸ਼ਾਂ ‘ਤੇ ਸੌਣ ਲਈ ਮਜਬੂਰ 240 ਤੋਂ ਵੱਧ ਯਾਤਰੀ

ਬੈਂਚਾਂ ਅਤੇ ਫਰਸ਼ਾਂ ‘ਤੇ ਸੌਣ ਲਈ ਮਜਬੂਰ 240 ਤੋਂ ਵੱਧ ਯਾਤਰੀ

Paris ਲਈ United flight ਨੂੰ Newfoundland ਵੱਲ ਕੀਤਾ Divert!
ਵਾਸ਼ਿੰਗਟਨ ਡਲਸ ਤੋਂ ਪੈਰਿਸ ਜਾਣ ਵਾਲੀ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੂੰ ਸੋਮਵਾਰ ਸਵੇਰੇ ਗੈਂਡਰ, ਐਨ.ਐਲ. ਵੱਲ ਮੋੜ ਦਿੱਤਾ ਗਿਆ। ਰਿਪੋਰਟ ਮੁਤਾਬਕ ਫਲਾਈਟ ਵਿੱਚ ਤਕਨੀਕੀ ਸਮੱਸਿਆ ਦੇ ਕਾਰਨ ਇਸ ਨੂੰ ਡਾਈਵਰਟ ਕੀਤਾ ਗਿਆ। ਪਰ ਇਸ ਦੌਰਾਨ ਕੋਈ ਬੀ ਬੋਰਡਰ ਏਜੰਟ ਮੌਕੇ ਤੇ ਉਪਲਬਧ ਨਹੀਂ ਸੀ ਜੋ ਫਲਾਈਟ ਦੇ ਯਾਤਰੀਆਂ ਨੂੰ ਸੰਭਾਲ ਸਕੇ ਜਿਸ ਕਰੇਕ 240 ਤੋਂ ਵੱਧ ਯਾਤਰੀਆਂ ਨੂੰ ਬੈਂਚਾਂ ਅਤੇ ਛੋਟੇ ਹਵਾਈ ਅੱਡੇ ਦੇ ਫਰਸ਼ ਤੇ ਰਾਤ ਕੱਟਣ ਲਈ ਮਜ਼ਬੂਰ ਕੀਤਾ ਗਿਆ ਜਦੋਂ ਤੱਕ 14 ਘੰਟੇ ਬਾਅਦ ਕੋਈ ਹੋਰ ਫਲਾਈਟ ਰਵਾਨਾ ਨਹੀਂ ਹੋਈ। ਇਸ ਮੁੱਦੇ ਨੂੰ ਲੈ ਕੇ ਗੈਂਡਰ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਰੈਗ ਰਾਈਟ ਨੇ ਦੱਸਿਆ, “ਗੈਂਡਰ ਇੰਟਰਨੈਸ਼ਨਲ ਏਅਰਪੋਰਟ ਕੈਨੇਡਾ ਦਾ ਅਧਿਕਾਰਤ ਪ੍ਰਵੇਸ਼ ਹਵਾਈ ਅੱਡਾ ਹੈ, ਜਿਸ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਕਰਮਚਾਰੀ 24 ਘੰਟੇ ਕੰਮ ਕਰਦੇ ਹਨ, ਜਿਸ ਵਿੱਚ ਬੀਤੀ ਰਾਤ ਵੀ ਸ਼ਾਮਲ ਹੈ।” “ਏਅਰਪੋਰਟ ਅਥਾਰਟੀ ਬਾਰਡਰ ਨੂੰ ਕੰਟਰੋਲ ਨਹੀਂ ਕਰਦੀ, ਇਸ ਲਈ ਮੈਂ ਇਹ ਨਹੀਂ ਦੱਸ ਸਕਦਾ ਕਿ ਯਾਤਰੀਆਂ ‘ਤੇ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹਾਲਾਂਕਿ ਇੱਕ ਬਿਆਨ ਵਿੱਚ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਬੁਲਾਰੇ ਨੇ ਕਿਹਾ ਕਿ ਏਜੰਟ ਡਿਊਟੀ ‘ਤੇ ਸਨ, ਪਰ ਸਿਰਫ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ‘ਤੇ ਪ੍ਰੋਸੈਸਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

Related Articles

Leave a Reply