ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਦਾ ਕਹਿਣਾ ਹੈ ਕਿ ਮੁੱਖ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਹੈ, ਪਰ ਸ਼ਹਿਰ ਦੇ ਜਲ ਸੇਵਾਵਾਂ ਵਿਭਾਗ ਦੀ ਕੁਝ ਚਤੁਰਾਈ ਨੇ Bowness ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਿੱਚ ਮਦਦ ਕੀਤੀ। ਰਿਪੋਰਟ ਮੁਤਾਬਕ ਅਲਬਰਟਾ ਹੈਲਥ ਸਰਵਿਸਿਜ਼ ਨੇ ਸੋਮਵਾਰ ਸ਼ਾਮ ਨੂੰ boil water advisory ਨੂੰ ਹਟਾ ਦਿੱਤਾ ਜਦੋਂ ਸ਼ਹਿਰ ਦੇ ਅਮਲੇ ਨੇ Bearspaw treatment ਸਹੂਲਤ ‘ਤੇ ਪੈਦਾ ਕੀਤੇ ਜਾ ਰਹੇ treated water ਨੂੰ divert ਕਰ ਦਿੱਤਾ। ਚੰਗੀ ਖ਼ਬਰ ਦੇ ਬਾਵਜੂਦ, ਗੋਂਡੇਕ ਦਾ ਕਹਿਣਾ ਹੈ ਕਿ ਸ਼ਹਿਰ ਬਾਹਰੀ ਪਾਣੀ ਦੀਆਂ ਪਾਬੰਦੀਆਂ ਦੇ ਅਧੀਨ ਹੈ। ਮੇਅਰ ਨੇ ਕਿਹਾ ਕਿ ਮੈਂ ਅਜੇ ਵੀ ਲੋਕਾਂ ਨੂੰ ਘਰ ਦੇ ਅੰਦਰ ਆਪਣੇ ਪਾਣੀ ਦੀ ਵਰਤੋਂ ਘਟਾਉਣ ਲਈ ਉਤਸ਼ਾਹਿਤ ਕਰ ਰਹੀ ਹਾਂ, Bowness water solution ਫੀਡਰ ਮੇਨ ਦੀ ਮੁਰੰਮਤ ਦਾ ਨਤੀਜਾ ਨਹੀਂ ਹੈ। ਗੋਂਡੇਕ ਦਾ ਕਹਿਣਾ ਹੈ ਕਿ ਕੰਮ ਘੱਟੋ ਘੱਟ ਸ਼ਨੀਵਾਰ ਤੱਕ ਜਾਰੀ ਰਹਿਣ ਦੀ ਉਮੀਦ ਹੈ, ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਪਾਣੀ ਦੀਆਂ ਪਾਬੰਦੀਆਂ ਵੀ ਲਾਗੂ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ, ਕੰਕਰੀਟ ਅਤੇ ਸਟੀਲ ਦੀਆਂ ਪਰਤਾਂ ਤੋਂ ਬਣੀ ਇੱਕ 78-ਇੰਚ ਪਾਈਪ, ਫਟ ਗਈ ਅਤੇ ਮੋਂਟਗੋਮਰੀ ਦੇ ਇੱਕ ਵੱਡੇ ਹਿੱਸੇ ਵਿੱਚ ਹੜ੍ਹ ਆ ਗਿਆ, ਜਿਸ ਨਾਲ Bowness ਵਿੱਚ ਹਜ਼ਾਰਾਂ ਵਸਨੀਕਾਂ ਲਈ ਪਾਣੀ ਦੀਆਂ ਸੇਵਾਵਾਂ ਬੰਦ ਹੋ ਗਈਆਂ।