ਬਿਨਾਂ ਲਾਇਸੈਂਸ ਤੋਂ ਹਥਿਆਰ ਰੱਖਣ ਦੇ ਦੋਸ਼ ਹੇਠ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੈਕਸੀਕੋ ਦੇ ਅਪਰਾਧ ਪ੍ਰਭਾਵਿਤ ਦੱਖਣੀ ਚਿਆਪਾਸ ਰਾਜ ਨੂੰ ਹਿਲਾ ਦੇਣ ਵਾਲੀ ਹਿੰਸਾ ਦੀ ਲਹਿਰ ਵਿੱਚ, ਸਰਕਾਰੀ ਵਕੀਲਾਂ ਨੇ ਐਤਵਾਰ ਨੂੰ ਕਿਹਾ, 4,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਮੈਕਸੀਕਨ ਮੀਡੀਆ ਦੀ ਰਿਪੋਰਟ ਮੁਤਾਬਕ ਹਥਿਆਰਬੰਦ ਲੋਕ ਟਿਲਾ ਦੀ ਨਗਰਪਾਲਿਕਾ ‘ਚ ਦਾਖਲ ਹੋਏ ਅਤੇ ਗੋਲੀਬਾਰੀ ਕੀਤੀ। ਇੰਨਾ ਹੀ ਨਹੀਂ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਅੱਗ ਲਗਾ ਦਿੱਤੀ ਗਈ।
ਚਿਆਪਾਸ ਸਰਕਾਰੀ ਵਕੀਲ ਦੇ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੇ 4,187 ਲੋਕਾਂ ਨੂੰ ਬਚਾਇਆ ਹੈ। ਇਹ ਲੋਕ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਆਪਣੇ ਘਰਾਂ ਵਿੱਚ ਲੁਕੇ ਹੋਏ ਸਨ। ਉਨ੍ਹਾਂ ਨੂੰ ਸ਼ੈਲਟਰਾਂ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਦੋ ਲੋਕ ਮ੍ਰਿਤਕ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ। ਘੱਟੋ-ਘੱਟ 17 ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਅੱਗ ਲਾ ਦਿੱਤੀ ਗਈ ਹੈ। 20 ਤੋਂ ਵੱਧ ਵਾਹਨਾਂ ਨੂੰ ਸਾੜ ਦਿੱਤਾ ਗਿਆ ਅਤੇ ਭੰਨਤੋੜ ਵੀ ਕੀਤੀ ਗਈ।