ਨਰੇਲਾ ਉਦਯੋਗਿਕ ਖੇਤਰ ‘ਚ ਮੂੰਗੀ ਦੀ ਦਾਲ ਸੁਕਾਉਣ ਵਾਲੀ ਫੈਕਟਰੀ ‘ਚ ਸ਼ਨੀਵਾਰ ਤੜਕੇ 3.30 ਵਜੇ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਚ ਫਸੇ 9 ਕਰਮਚਾਰੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਜਿੱਥੇ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਸ਼ਿਆਮ, ਰਾਮ ਸਿੰਘ ਅਤੇ ਬੀਰਪਾਲ ਵਜੋਂ ਹੋਈ ਹੈ। ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭੱਜਣ ਵੇਲੇ ਕੁਝ ਜ਼ਖ਼ਮੀ ਹੋ ਗਏ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੈਕਟਰੀ ਵਿੱਚ ਕੱਚੇ ਮੂੰਗੀ ਨੂੰ ਗੈਸ ਬਰਨਰ ’ਤੇ ਭੁੰਨਿਆ ਗਿਆ ਸੀ, ਇੱਕ ਪਾਈਪ ਲਾਈਨ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਫੈਲ ਗਈ। ਜਿਸ ਕਾਰਨ ਕੰਪ੍ਰੈਸ਼ਰ ਗਰਮ ਹੋ ਗਿਆ ਅਤੇ ਉਹ ਫਟ ਗਿਆ।