BTV BROADCASTING

Watch Live

ਦਿੱਲੀ: ਤਿਹਾੜ ਜੇਲ੍ਹ ‘ਚ ਗੈਂਗ ਵਾਰ ਛਿੜਿਆ, ਬਦਮਾਸ਼ਾਂ ਨੇ ਕੈਦੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਦਿੱਲੀ: ਤਿਹਾੜ ਜੇਲ੍ਹ ‘ਚ ਗੈਂਗ ਵਾਰ ਛਿੜਿਆ, ਬਦਮਾਸ਼ਾਂ ਨੇ ਕੈਦੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਤਿਹਾੜ ਜੇਲ੍ਹ ਵਿੱਚ ਇੱਕ ਵਾਰ ਫਿਰ ਗੈਂਗ ਵਾਰ ਵਿੱਚ ਗੋਗੀ ਗੈਂਗ ਦੇ ਅਪਰਾਧੀ ਹਿਤੇਸ਼ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ। ਬੁੱਧਵਾਰ ਦੁਪਹਿਰ ਦੋ ਬਦਮਾਸ਼ਾਂ ਨੇ ਹਿਤੇਸ਼ ‘ਤੇ ਹਮਲਾ ਕੀਤਾ। ਹਿਤੇਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਜ਼ਖਮੀ ਕੈਦੀ ਦਾ ਦੀਨਦਿਆਲ ਉਪਾਧਿਆਏ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਿਤੇਸ਼ ‘ਤੇ ਗੌਰਵ ਅਤੇ ਗੁਰਿੰਦਰ ਨਾਂ ਦੇ ਬਦਮਾਸ਼ਾਂ ਨੇ ਹਮਲਾ ਕੀਤਾ ਸੀ, ਜੋ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲਿਆਂ ‘ਚ ਜੇਲ ‘ਚ ਬੰਦ ਹਨ। ਹਿਤੇਸ਼ ਖ਼ਿਲਾਫ਼ ਬਵਾਨਾ ਥਾਣੇ ਵਿੱਚ ਕਤਲ ਦਾ ਕੇਸ ਦਰਜ ਹੈ ਅਤੇ ਉਹ 2019 ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਪੁਲੀਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵਿੱਚ ਲੱਗੀ ਹੋਈ ਹੈ।

Related Articles

Leave a Reply