BTV BROADCASTING

ਯੂਏਈ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਮੋਸਟ ਵਾਂਟੇਡ ਅੱਤਵਾਦੀ ਨਾਲ ਕੀਤੀ ਮੁਲਾਕਾਤ

ਯੂਏਈ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਮੋਸਟ ਵਾਂਟੇਡ ਅੱਤਵਾਦੀ ਨਾਲ ਕੀਤੀ ਮੁਲਾਕਾਤ

ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਅਮਰੀਕਾ ਦੇ ਮੋਸਟ ਵਾਂਟੇਡ ਅੱਤਵਾਦੀ ਅਤੇ ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੁਦੀਨ ਹੱਕਾਨੀ ਨਾਲ ਮੁਲਾਕਾਤ ਕੀਤੀ। ਦਰਅਸਲ ਹੱਕਾਨੀ ਅਫਗਾਨਿਸਤਾਨ ‘ਚ ਮੌਜੂਦ ਤਾਲਿਬਾਨ ਸਰਕਾਰ ‘ਚ ਗ੍ਰਹਿ ਮੰਤਰੀ ਹਨ। ਅਮਰੀਕਾ ‘ਚ ਉਸ ‘ਤੇ 83 ਕਰੋੜ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।

ਦਰਅਸਲ 2010 ਦੇ ਦਹਾਕੇ ‘ਚ ਹੱਕਾਨੀ ਨੈੱਟਵਰਕ ਨੇ ਅਫਗਾਨਿਸਤਾਨ ‘ਚ ਅਮਰੀਕੀ ਫੌਜੀਆਂ ‘ਤੇ ਇਕ ਤੋਂ ਬਾਅਦ ਇਕ ਕਈ ਆਤਮਘਾਤੀ ਹਮਲੇ ਕੀਤੇ। 2012 ਵਿੱਚ ਅਮਰੀਕਾ ਨੇ ਹੱਕਾਨੀ ਨੈੱਟਵਰਕ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ।

ਸਿਰਾਜੁਦੀਨ ਅਤੇ ਉਸਦੇ ਪਿਤਾ ਨੇ ਮਿਲ ਕੇ 2008 ਵਿੱਚ ਕਾਬੁਲ ਵਿੱਚ ਭਾਰਤੀ ਦੂਤਾਵਾਸ ਉੱਤੇ ਵੀ ਹਮਲਾ ਕੀਤਾ ਸੀ। ਇਸ ‘ਚ 58 ਲੋਕਾਂ ਦੀ ਮੌਤ ਹੋ ਗਈ ਸੀ। 2011 ਵਿੱਚ ਅਮਰੀਕਾ ਦੇ ਸਾਬਕਾ ਜੁਆਇੰਟ ਚੀਫ਼ ਆਫ਼ ਸਟਾਫ਼ ਜਨਰਲ ਮਾਈਕ ਮੁਲੇਨ ਨੇ ਹੱਕਾਨੀ ਨੈੱਟਵਰਕ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਸੱਜਾ ਹੱਥ ਅਤੇ ਏਜੰਟ ਦੱਸਿਆ ਸੀ।

Related Articles

Leave a Reply