ਪੰਜਾਬ ਦੀ ਸਭ ਤੋਂ ਦਿਲਚਸਪ ਸੀਟ ਵਜੋਂ ਉੱਭਰੀ ਖਡੂਰ ਸਾਹਿਬ ‘ਤੇ ਵੀ ਪੁਲਿਸ ਵਾਲਿਆਂ ਨੇ ਸੱਟਾ ਲਗਾ ਦਿੱਤਾ ਸੀ। ਖਾਲਿਸਤਾਨ ਸਮਰਥਕ ਅਤੇ ਗਰਮ ਖਿਆਲੀ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਪੈਸੇ ਦੇਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਰਨਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਚੋਣ ਸਨ| ਅੰਮ੍ਰਿਤਪਾਲ ਸਿੰਘ ਦੀ ਇਹ ਜਿੱਤ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਹੈ। ਇੱਥੇ ਅੰਮ੍ਰਿਤਪਾਲ ਨੂੰ ਰਿਕਾਰਡ 404430 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕੁਲਬੀਰ ਜ਼ੀਰਾ ਨੂੰ 207310 ਵੋਟਾਂ ਮਿਲੀਆਂ, ਜਦਕਿ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ 194836 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਸਿਰਫ 86416 ਵੋਟਾਂ ਤੱਕ ਹੀ ਸੀਮਤ ਰਹੇ।