BTV BROADCASTING

Watch Live

ਡੋਨਾਲਡ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ‘ਤੇ ਰਿਪਬਲਿਕਨ ਨੇਤਾ ਨਾਰਾਜ਼

ਡੋਨਾਲਡ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ‘ਤੇ ਰਿਪਬਲਿਕਨ ਨੇਤਾ ਨਾਰਾਜ਼

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਮਨੀ ਲਾਂਡਰਿੰਗ ਮਾਮਲੇ ਵਿਚ ਸਾਰੇ 34 ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਟਰੰਪ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਸਾਬਕਾ ਰਾਸ਼ਟਰਪਤੀ ਦਾ ਸਮਰਥਨ ਕੀਤਾ।

ਇਹ ਮਾਮਲਾ ਹੈ
ਤੁਹਾਨੂੰ ਦੱਸ ਦੇਈਏ ਕਿ 77 ਸਾਲਾ ਟਰੰਪ ਅਪਰਾਧੀ ਐਲਾਨੇ ਜਾਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਹਾਲਾਂਕਿ, ਟਰੰਪ ਨੇ ਆਪਣੇ ਖਿਲਾਫ ਦਾਇਰ ਕੀਤੇ ਜਾ ਰਹੇ ਕੇਸ ਨੂੰ ਅਪਮਾਨਜਨਕ ਅਤੇ ਧੋਖਾਧੜੀ ਵਾਲਾ ਦੱਸਿਆ ਹੈ। ਉਸ ‘ਤੇ 2016 ਵਿਚ ਵ੍ਹਾਈਟ ਹਾਊਸ ਆਉਣ ਤੋਂ ਪਹਿਲਾਂ ਸਾਬਕਾ ਪੋਰਨ ਸਟਾਰ ਸਟੋਰਮੀ ਡੈਨੀਅਲਸ ਨਾਲ ਆਪਣੇ ਜਿਨਸੀ ਸਬੰਧਾਂ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦਾ ਦੋਸ਼ ਹੈ। ਇਸ ਕੇਸ ਵਿੱਚ 34 ਦੋਸ਼, 11 ਚਲਾਨ, 12 ਵਾਊਚਰ ਅਤੇ 11 ਚੈਕ ਪੇਸ਼ ਕੀਤੇ ਗਏ।

ਫੈਸਲਾ ਉਲਟਾ ਹੋਵੇਗਾ
12 ਮੈਂਬਰੀ ਜਿਊਰੀ ਨੇ ਹਸ਼ ਮਨੀ ਅਪਰਾਧਿਕ ਮਾਮਲੇ ‘ਚ ਸਰਬਸੰਮਤੀ ਨਾਲ ਫੈਸਲਾ ਸੁਣਾਇਆ। ਇਸ ਤੋਂ ਬਾਅਦ ਰਿਪਬਲਿਕਨ ਮੈਂਬਰਾਂ ਨੇ ਟਰੰਪ ਦਾ ਸਮਰਥਨ ਕੀਤਾ। ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ, ਜੋ ਪਿਛਲੇ ਕੁਝ ਮਹੀਨਿਆਂ ‘ਚ ਟਰੰਪ ਦੇ ਕਰੀਬੀ ਸਹਿਯੋਗੀ ਅਤੇ ਵਿਸ਼ਵਾਸਪਾਤਰ ਦੇ ਰੂਪ ‘ਚ ਸਾਹਮਣੇ ਆਏ ਹਨ, ਨੇ ਕਿਹਾ ਕਿ ਇਸ ਫੈਸਲੇ ਦਾ ਉਲਟਾ ਅਸਰ ਹੋਵੇਗਾ।

Related Articles

Leave a Reply