BTV BROADCASTING

Watch Live

Amsterdam airport ‘ਤੇ jet engine ਨਾਲ ਵਿਅਕਤੀ ਦੀ ਮੌਤ

Amsterdam airport ‘ਤੇ jet engine ਨਾਲ ਵਿਅਕਤੀ ਦੀ ਮੌਤ


ਐਮਸਟਰ-ਡੈਮ ਦੇ ਸ਼-ਪਲ ਹਵਾਈ ਅੱਡੇ ‘ਤੇ ਇੱਕ KLM passenger plane ਦੇ ਚੱਲ ਰਹੇ ਜੈਟ ਇੰਜਣ ਵਿੱਚ ਫਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਮੌਤ ਉਦੋਂ ਹੋਈ ਜਦੋਂ KL1341 ਫਲਾਈਟ ਬੁੱਧਵਾਰ ਦੁਪਹਿਰ ਨੂੰ Billund, ਡੈਨਮਾਰਕ ਲਈ ਉਡਾਣ ਭਰਨ ਲਈ ਤਿਆਰ ਹੋ ਰਹੀ ਸੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਏਅਰਲਾਈਨ ਨੇ ਕਿਹਾ ਕਿ ਉਹ ਯਾਤਰੀਆਂ ਅਤੇ ਕਰਮਚਾਰੀਆਂ ਦੀ ਦੇਖਭਾਲ ਕਰ ਰਹੀ ਹੈ ਜਿਨ੍ਹਾਂ ਨੇ ਇਸ ਹਾਦਸੇ ਨੂੰ ਦੇਖਿਆ ਹੈ ਅਤੇ ਉਹ ਜਾਂਚ ਕਰ ਰਹੀ ਹੈ। ਨੇਦਰਲੈਂਡ ਦੀ ਮਿਲਟਰੀ ਪੁਲਿਸ ਨੇ ਵੀ ਕਿਹਾ ਕਿ ਉਸਨੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਬੁਲਾਰੇ ਨੇ ਰੋਇਟਰਜ਼ ਨਵੀਂ ਏਜੰਸੀ ਨੂੰ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ ਦਾ ਇੱਕ ਰੂਪ ਸੀ। ਵੱਖ-ਵੱਖ ਡੱਚ ਮੀਡੀਆ ਆਉਟਲੈਟਾਂ ਨੇ ਸੁਝਾਅ ਦਿੱਤਾ ਹੈ ਕਿ ਪੀੜਤ ਇੱਕ ਕਰਮਚਾਰੀ ਹੋ ਸਕਦਾ ਹੈ ਜੋ ਇੱਕ ਹਵਾਈ ਜਹਾਜ਼ ਨੂੰ ਉਡਾਣ ਤੋਂ ਪਹਿਲਾਂ ਪਿੱਛੇ ਧੱਕਣ ਵਿੱਚ ਸ਼ਾਮਲ ਸੀ। ਰਿਪੋਰਟਾਂ ਦੇ ਅਨੁਸਾਰ, ਇਸ ਵਿੱਚ ਸ਼ਾਮਲ ਹਵਾਈ ਜਹਾਜ਼ ਇੱਕ ਛੋਟੀ ਦੂਰੀ ਦਾ ਐਂਬ ਰੀਏਅਰ ਜੈੱਟ ਸੀ ਜੋ ਕਿ KLM ਦੀ ਸਿਟੀਹੋਪਰ ਸੇਵਾ ਦੁਆਰਾ ਯੂਰਪ ਵਿੱਚ ਨੇੜਲੇ ਸਥਾਨਾਂ ਦੇ ਵਿਚਕਾਰ ਉਡਾਣਾਂ ਨੂੰ ਚਲਾਉਣ ਲਈ ਵਰਤਿਆ ਜਾਂਦਾ ਸੀ।

Related Articles

Leave a Reply