BTV BROADCASTING

Watch Live

ਸਮਰਾਲਾ ਦੇ ਕਿਸਾਨ ਦੇ ਪਸ਼ੂਆਂ ਵਾਲੇ ਬਾੜੇ ਨੂੰ ਲੱਗੀ ਅੱਗ, ਗਰੀਬ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ

ਸਮਰਾਲਾ ਦੇ ਕਿਸਾਨ ਦੇ ਪਸ਼ੂਆਂ ਵਾਲੇ ਬਾੜੇ ਨੂੰ ਲੱਗੀ ਅੱਗ, ਗਰੀਬ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ

ਸਮਰਾਲਾ, ਇੱਥੋਂ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਇੱਕ ਦੁੱਧ ਉਤਪਾਦਕ ਕਿਸਾਨ ਦੇ ਬਾੜੇ ਨੂੰ ਬਿਜ਼ਲੀ ਸਰਕਟ ਕਾਰਨ ਅੱਗ ਲੱਗ ਜਾਣ ’ਤੇ 3 ਮੱਝਾਂ ਸੜ ਕੇ ਮਰ ਗਈਆ ਹਨ। ਜਦਕਿ ਅੱਧੀ ਦਰਜ਼ਨ ਮੱਝਾਂ ਅਤੇ ਇੱਕ ਦੁਧਾਰੂ ਗਾਂ ਅੱਗ ਦੇ ਸੇਕ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆ ਹਨ। ਬਾੜੇ ਨੂੰ ਅੱਗ ਲੱਗਣ ਤੋਂ ਬਾਅਦ ਇਨ੍ਹਾਂ ਪਸ਼ੂਆਂ ਦੇ ਬਚਾਓ ਕਾਰਜ਼ ਵਿਚ ਜੁਟੇ ਇਸ ਪੀੜਿਤ ਕਿਸਾਨ ਦੇ ਪੁੱਤਰ ਦੀ ਗਰਦਨ ਅਤੇ ਪੈਰਾਂ ’ਤੇ ਵੀ ਭਿਅੰਕਰ ਅੱਗ ਦਾ ਸੇਕ ਲੱਗ ਜਾਣ ਕਾਰਨ ਗੰਭੀਰ ਜ਼ਖਮ ਆਏ ਹਨ। ਪੀੜਿਤ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ, ਸਵੇਰੇ ਸਾਢੇ 11 ਵਜੇ ਬਿਜ਼ਲੀ ਸਰਕਟ ਕਾਰਨ ਬਾੜੇ ਛੱਪੜ ਨੂੰ ਅੱਗ ਪੈ ਜਾਣ ਕਾਰਨ 14-15 ਮੱਝਾਂ ਅਤੇ ਹੋਰ ਪਸ਼ੂ ਅੱਗ ਦੀ ਲਪੇਟ ਵਿਚ ਆ ਗਏ। ਜ਼ਿਨ੍ਹਾਂ ਵਿਚੋਂ ਮੁਹਰਾ ਨਸਲ ਦੀਆਂ ਤਿੰਨ ਮੱਝਾਂ ਜਿਊਦੀਆਂ ਸੜ ਕੇ ਮਰ ਗਈਆ। ਉਸ ਨੇ ਦੱਸਿਆ ਕਿ, ਉਸ ਦਾ ਸਾਢੇ 7 ਲੱਖ ਰੁਪਏ ਤੋਂ ਵੱਧ ਨੁਕਸਾਨ ਹੋ ਚੁਕਿਆ ਹੈ। ਪਰ ਇਸ ਘਟਨਾ ਵਿਚ ਅੱਗ ਨਾਲ ਜ਼ਖਮੀ ਹੋਏ ਇਨਾਜ ਅਧੀਨ ਪਸ਼ੂਆਂ ਨੇ ਲੰਬਾ ਸਮਾਂ ਦੁੱਧ ਨਹੀਂ ਦੇਣਾ, ਜਿਸ ਤੋਂ ਹੋਣ ਵਾਲਾ ਆਰਥਿਕ ਨੁਕਸਾਨ ਵੱਖਰਾ ਹੈ। ਉਸ ਨੇ ਸਰਕਾਰ ਤੋਂ ਇਸ ਨੁਕਸਾਨ ਦੀ ਭਰਪਾਈ ਦੀ ਮੰਗ ਕਰਦਿਆ ਦੋਸ਼ ਲਗਾਇਆ ਕਿ, ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਢਿੱਲੀਆਂ ਤਾਰਾਂ ਕਾਰਨ ਇਹ ਹਾਦਸਾ ਵਾਪਰਿਆ ਹੈ। ਕਈ ਵਾਰ ਮਹਿਕਮੇ ਨੂੰ ਤਾਰਾਂ ਦੀ ਸਥਿਤੀ ਠੀਕ ਕਰਨ ਸੰਬੰਧੀ ਕਹਿਣ ’ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਅੱਗ ਵਿਚ ਘਿਰਿਆ ਇਨ੍ਹਾਂ ਮੱਝਾਂ ਨੂੰ ਬਚਾਉਣ ਲਈ ਜੁਟੇ ਉਸ ਦੇ ਨੌਜਵਾਨ ਪੁੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ, ਅੱਗ ਲੱਗਣ ਕਾਰਨ ਮਰੀਆਂ ਮੱਝਾਂ ਦੇ ਗਲਾ ਵਿਚ ਪਾਏ ਹੋਏ ਸੰਗਲ ਇੱਨੇ ਗਰਮ ਹੋ ਗਏ ਸਨ, ਕਿ ਖੋਲ੍ਹਣ ਵਿਚ ਮੁਸ਼ਕਲ ਆ ਰਹੀ ਸੀ, ਅਤੇ ਇਨ੍ਹਾਂ ਨੂੰ ਬਚਾਉਣ ਸਮੇ ਬਾੜੇ ਦੀ ਛੱਤ ’ਚੋ ਅੱਗ ਦੇ ਭਾਬੜਾਂ ਨਾਲ ਜਲ ਰਿਹਾ ਸਰਕੜਾ ਉੱਥੇ ਗਿਰ ਪਿਆ। ਜਿਸ ਕਾਰਨ ਉਸ ਦੇ ਪੈਰਾਂ ਅਤੇ ਗਰਦਨ ’ਤੇ ਅੱਗ ਕਾਰਨ ਜ਼ਖਮ ਹੋ ਗਏ। ਇਸ ਮਾਮਲੇ ਵਿਚ ਇੱਕ ਗਾਂ ਅਤੇ ਉਨ੍ਹਾਂ ਦਾ ਪਾਲਤੂ ਕੁੱਤਾ ਵੀ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਗਏ ਹਨ। ਬਿਜ਼ਲੀ ਬੋਰਡ ਦੇ ਜੇ.ਈ. ਯਾਦਵਿੰਦਰ ਸਿੰਘ ਨੇ ਦੱਸਿਆ ਕਿ, ਇਹ ਨਿਸ਼ਚਿਤ ਨਹੀਂ ਹੈ, ਕਿ ਇਹ ਅੱਗ ਸ਼ਾਟ ਸਰਕਟ ਨਾਲ ਹੀ ਲੱਗੀ ਹੈ ਅਤੇ ਸਿੰਤਬਰ 2022 ਤੋਂ ਲੈ ਕੇ ਅੱਜ ਤੱਕ ਪੀੜਿਤ ਨੇ ਅੱਜ ਤੱਕ ਕੋਈ ਲਿਖਿਤ ਸ਼ਿਕਾਇਤ ਨਹੀਂ ਕੀਤੀ।

Related Articles

Leave a Reply