BTV BROADCASTING

Watch Live

ਲੁਧਿਆਣਾ: ਟੂਰਿਸਟ ਬੱਸ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ

ਲੁਧਿਆਣਾ: ਟੂਰਿਸਟ ਬੱਸ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ

ਸਮਰਾਲਾ ‘ਚ ਬੁੱਧਵਾਰ ਤੜਕੇ 5.30 ਵਜੇ ਪਿੰਡ ਰੋਹਲੇ ਨੇੜੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟੂਰਿਸਟ ਬੱਸ ਦੀ ਪਿੱਛਿਓਂ ਟੱਕਰ ਹੋ ਗਈ। ਇਸ ਹਾਦਸੇ ‘ਚ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਰੀਬ 25 ਯਾਤਰੀ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੀਨਾ ਬਾਈ (49) ਵਾਸੀ ਪਿੰਡ ਖਜਰਾਨਾ, ਜ਼ਿਲ੍ਹਾ ਇੰਦੌਰ ਅਤੇ ਸਰੋਜ ਬਾਲਾ (56) ਵਾਸੀ ਪਿੰਡ ਖਜਰਾਨਾ ਜ਼ਿਲ੍ਹਾ ਇੰਦੌਰ ਵਜੋਂ ਹੋਈ ਹੈ।

ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਯਾਤਰੀ ਹੇਮੰਤ ਪਟੀਦਾ ਨੇ ਦੱਸਿਆ ਕਿ 8 ਮਈ ਨੂੰ ਇੰਦੌਰ ਤੋਂ ਰਿਸ਼ਭ ਟੂਰਿਸਟ ਬੱਸ ‘ਚ ਕਰੀਬ 60 ਯਾਤਰੀ ਧਾਰਮਿਕ ਯਾਤਰਾ ਲਈ ਰਵਾਨਾ ਹੋਏ ਸਨ। ਉਹ ਰਾਤ 12 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਹਰਿਦੁਆਰ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਬੱਸ ਸਮਰਾਲਾ ਕੋਲ ਪੁੱਜੀ ਤਾਂ ਡਰਾਈਵਰ ਦੀ ਅੱਖੋਂ ਓਹਲੇ ਹੋ ਗਏ ਤੇ ਬੱਸ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਉਸ ਨੇ ਦੱਸਿਆ ਕਿ ਪਹਿਲੇ 10 ਤੋਂ 15 ਦਿਨ ਉਹ ਕੇਦਾਰਨਾਥ, ਚਾਰਧਾਮ, ਹਰਿਦੁਆਰ ਦੀ ਯਾਤਰਾ ਕਰਕੇ ਪਹਾੜਾਂ ਵਿੱਚ ਚੱਲਿਆ ਸੀ। ਅੰਮ੍ਰਿਤਸਰ ਤੋਂ ਬਾਅਦ ਅਸੀਂ ਵੈਸ਼ਨੋ ਦੇਵੀ, ਰਾਜਸਥਾਨ, ਬਾਲਾਜੀ ਜਾਣਾ ਸੀ ਪਰ ਯਾਤਰਾ ਪੂਰੀ ਹੋਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।

ਸਮਰਾਲਾ ਪੁਲੀਸ ਦੇ ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਬੱਸ ਇੰਦੌਰ ਤੋਂ ਧਾਰਮਿਕ ਯਾਤਰਾ ਲਈ ਰਵਾਨਾ ਹੋਈ ਸੀ ਕਿ ਸਮਰਾਲਾ ਨੇੜੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਡੀ.ਐਸ.ਪੀ ਨੇ ਦੱਸਿਆ ਕਿ ਟਰਾਲੀ ਸੜਕ ਕਿਨਾਰੇ ਖੜ੍ਹੀ ਹੋਣ ਕਾਰਨ ਇਹ ਖਰਾਬ ਹੋ ਗਈ।

Related Articles

Leave a Reply