ਕਾਂਗਰਸ ਪਾਰਟੀ ਨੇ ਸੁਪ੍ਰਿਆ ਭਾਰਦਵਾਜ ਨੂੰ ਆਪਣਾ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਪਾਰਟੀ ਨੇ ਇਹ ਜ਼ਿੰਮੇਵਾਰੀ ਤੁਰੰਤ ਪ੍ਰਭਾਵ ਨਾਲ ਸੁਪ੍ਰਿਆ ਭਾਰਦਵਾਜ ਨੂੰ ਸੌਂਪ ਦਿੱਤੀ ਹੈ। ਸੁਪ੍ਰੀਆ ਭਾਰਦਵਾਜ ਕੋਲ ਮੀਡੀਆ ਉਦਯੋਗ ਵਿੱਚ ਕੰਮ ਕਰਨ ਦਾ 16 ਸਾਲਾਂ ਦਾ ਤਜਰਬਾ ਹੈ ਅਤੇ ਉਹ ਕਈ ਨਾਮਵਰ ਮੀਡੀਆ ਸੰਸਥਾਵਾਂ ਨਾਲ ਕੰਮ ਕਰ ਚੁੱਕੀ ਹੈ। ਸੁਪ੍ਰੀਆ ਭਾਰਦਵਾਜ ਤੋਂ ਪਹਿਲਾਂ ਰਾਧਿਕਾ ਖੇੜਾ ਕਾਂਗਰਸ ਦੀ ਨੈਸ਼ਨਲ ਮੀਡੀਆ ਕੋਆਰਡੀਨੇਟਰ ਦਾ ਅਹੁਦਾ ਸੰਭਾਲ ਰਹੀ ਸੀ, ਪਰ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ।