16 ਜਨਵਰੀ 2024: ਭਾਰਤ ਵਿੱਚ ਪਿਛਲੇ 9 ਸਾਲਾਂ ਵਿੱਚ 24.8 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 5.94 ਕਰੋੜ ਉੱਤਰ ਪ੍ਰਦੇਸ਼ ਦੇ ਹਨ। ਇਸ ਤੋਂ ਬਾਅਦ ਬਿਹਾਰ ਵਿੱਚ 3.77 ਕਰੋੜ, ਮੱਧ ਪ੍ਰਦੇਸ਼ ਵਿੱਚ 2.30 ਕਰੋੜ ਅਤੇ ਰਾਜਸਥਾਨ ਵਿੱਚ 1.87 ਕਰੋੜ ਲੋਕਾਂ ਦਾ ਗਰੀਬੀ ਪੱਧਰ ਸੁਧਰਿਆ।
ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਗਰੀਬੀ ਦਰ 2013-14 ਵਿੱਚ 29.17 ਪ੍ਰਤੀਸ਼ਤ ਤੋਂ ਘੱਟ ਕੇ 2022-23 ਵਿੱਚ 11.28 ਪ੍ਰਤੀਸ਼ਤ ਰਹਿ ਗਈ ਹੈ। ਮਤਲਬ ਪਿਛਲੇ 9 ਸਾਲਾਂ ‘ਚ 17.89 ਫੀਸਦੀ ਦੀ ਕਮੀ ਆਈ ਹੈ।
ਗਰੀਬੀ ਸੁਧਾਰ ਨੂੰ ਬਿਹਤਰ ਸਿੱਖਿਆ, ਸਿਹਤ ਅਤੇ ਜੀਵਨ ਸ਼ੈਲੀ ਵਰਗੇ ਮਾਪਦੰਡਾਂ ਦੇ ਆਧਾਰ ‘ਤੇ ਮਾਪਿਆ ਗਿਆ ਹੈ। ਜਿਸ ਵਿੱਚ ਬੱਚੇ ਦਾ ਪੋਸ਼ਣ, ਮੌਤ ਦਰ, ਮਾਵਾਂ ਦੀ ਸਿਹਤ, ਸਕੂਲੀ ਸਿੱਖਿਆ, ਸਕੂਲ ਵਿੱਚ ਹਾਜ਼ਰੀ, ਖਾਣਾ ਪਕਾਉਣ ਦਾ ਬਾਲਣ, ਸੈਨੀਟੇਸ਼ਨ, ਪੀਣ ਵਾਲਾ ਪਾਣੀ, ਬਿਜਲੀ, ਮਕਾਨ, ਜਾਇਦਾਦ ਅਤੇ ਬੈਂਕ ਖਾਤੇ ਵਰਗੇ ਕਾਰਕ ਸ਼ਾਮਲ ਹਨ।