ਨੈਸ਼ਵਿਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸਿੰਗਲ ਇੰਜਣ ਵਾਲੇ ਜਹਾਜ਼ ਵਿੱਚ ਸਵਾਰ ਪੰਜ ਲੋਕਾਂ ਦੀ ਸੋਮਵਾਰ ਰਾਤ ਨੂੰ ਮੌਤ ਹੋ ਗਈ ਜਦੋਂ ਇਹ ਨੈਸ਼ਵਿਲ, ਟੈਨੇਸੀ ਵਿੱਚ ਇੱਕ ਅੰਤਰਰਾਜੀ ਹਾਈਵੇਅ ਨੇੜੇ ਹਾਦਸਾਗ੍ਰਸਤ ਹੋ ਗਿਆ। ਮੈਟਰੋ ਨੈਸ਼ਵਿਲ ਪੁਲਿਸ ਵਿਭਾਗ ਦੇ ਬੁਲਾਰੇ ਡੌਨ ਐਰੋਨ ਨੇ ਕਿਹਾ ਕਿ ਪਾਇਲਟ ਨੇ ਸ਼ਾਮ ਸੱਤ ਵਜ ਕੇ 40 ਮਿੰਟ ਦੇ ਕਰੀਬ ਜੌਨ ਸੀ. ਟਿਊਨ ਹਵਾਈ ਅੱਡੇ ‘ਤੇ ਐਮਰਜੈਂਸੀ ਕਾਲ ਕੀਤੀ, ਇੰਜਣ ਵਿੱਚ ਖਰਾਬੀ ਦੀ ਸੂਚਨਾ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਲਈ ਮਨਜ਼ੂਰੀ ਦਿੱਤੀ ਗਈ। ਥੋੜ੍ਹੀ ਦੇਰ ਬਾਅਦ, ਪਾਇਲਟ ਨੂੰ ਰੇਡੀਓ ਤੇ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਜਹਾਜ਼ ਹਵਾਈ ਅੱਡੇ ‘ਤੇ ਨਹੀਂ ਪਹੁੰਚੇਗਾ। ਕਿਉਂਕਿ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਰੇਡੀਓ ਸੰਚਾਰ ਵਿੱਚ ਸ਼ੁਰੂ ਵਿੱਚ ਇਹ ਕਹਿੰਦੇ ਹੋਏ ਜਾਣਕਾਰੀ ਦਿੱਤੀ ਕੀ ਮੇਰਾ ਇੰਜਣ ਬੰਦ ਹੋ ਗਿਆ ਹੈ। ਅਤੇ ਉਹ ਆਡੀਓ ਰਿਕਾਰਡਿੰਗ ਸਟ੍ਰੀਮਿੰਗ ਨੈੱਟਵਰਕ LiveATC.net ਦੁਆਰਾ ਜਨਤਕ ਤੌਰ ‘ਤੇ ਉਪਲਬਧ ਕਰਵਾਈ ਗਈ ਹੈ। ਜਿਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੇ ਪਾਇਲਟ ਨੂੰ ਐਮਰਜੈਂਸੀ ਐਲਾਨ, ਕਰਨ ਦੀ ਸਲਾਹ ਦਿੱਤੀ ਅਤੇ ਪੁੱਛਿਆ ਕਿ ਕੀ ਉਹ ਹਵਾਈ ਅੱਡੇ ਦਾ ਰਨਵੇ ਦੇਖ ਸਕਦਾ ਹੈ।
ਜਿਸ ਤੋਂ ਬਾਅਦ ਪਾਇਲਟ ਨੇ ਜਵਾਬ ਚ ਕਿਹਾ ਕਿ ਹਾਂ ਮੇਰੀ ਨਜ਼ਰ ਚ ਇੱਕ ਰਨਵੇ ਹੈ ਪਰ ਮੈਂ ਬਹੁਤ ਦੂਰ ਹਾਂ, ਉਥੇ ਤੱਕ ਨਹੀਂ ਪਹੁੰਚ ਸਕਦੇ। ਇਸ ਦੌਰਾਨ ਟੈਨੇਸੀ ਹਾਈਵੇ ਪੈਟਰੋਲ ਤੋਂ ਇੱਕ ਹੋਰ ਰੇਡੀਓ ਸੰਚਾਰ ਦੀ ਖਬਰ ਸਾਹਮਣੇ ਆਈ ਜਿਸ ਵਿੱਚ “ਇੱਕ ਸਿੰਗਲ-ਇੰਜਣ ਵਾਲਾ ਜਹਾਜ਼ ਜੋ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ ਵਿੱਚ ਹੈ” ਦਾ ਜ਼ਿਕਰ ਕੀਤਾ ਗਿਆ ਅਤੇ ਇੱਕ ਸਥਾਨਕ ਨੈਸ਼ਵਿਲ ਨਿਵਾਸੀ ਦੁਆਰਾ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ ਇੱਕ ਜਹਾਜ਼ ਹਾਈਵੇ ਦੇ ਮੋਢੇ ਦੇ ਹਿੱਟ ਹੋਣ ਤੋਂ ਬਾਅਦ ਕ੍ਰੈਸ਼ ਹੋ ਗਿਆ। ਰਿਪੋਰਟ ਮੁਤਾਬਕ ਜਹਾਜ਼ ਨੂੰ ਅੱਗ ਲੱਗ ਗਈ ਜਦੋਂ ਇਹ ਇੰਟਰਸਟੇਟ 40 ਦੇ ਬਿਲਕੁਲ ਨੇੜੇ ਅਤੇ ਸ਼ਹਿਰ ਦੇ ਪੱਛਮ ਵਾਲੇ ਪਾਸੇ ਇੱਕ ਮੀਡੀਅਨ ਉੱਤੇ ਕ੍ਰੈਸ਼ ਹੋ ਗਿਆ। ਕਰੈਸ਼ ਸੀਨ, ਜਨਰਲ ਏਵੀਏਸ਼ਨ ਏਅਰਪੋਰਟ ਤੋਂ ਲਗਭਗ 3 ਮੀਲ ਦੱਖਣ ਵੱਲ ਸੀ।
ਪੁਲਿਸ ਨੇ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਕਿਹਾ ਕਿ, “ਹਵਾਈ ਜਹਾਜ਼ ਵਿੱਚ ਸਵਾਰ 5 ਵਿਅਕਤੀ ਹਾਦਸੇ ਵਿੱਚ ਮਾਰੇ ਗਏ।” NTSB ਦੇ ਜਾਂਚਕਰਤਾ ਐਰਨ ਮੈਕਕਾਰਟਰ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਪਾਇਲਟ ਦੇ ਨਾਲ ਇੱਕ ਹੋਰ ਬਾਲਗ ਅਤੇ ਤਿੰਨ ਬੱਚੇ ਸਵਾਰ ਸਨ। ਉਨ੍ਹਾਂ ਕਿਹਾ ਕਿ ਏਜੰਸੀ ਉਨ੍ਹਾਂ ਦੀ ਪਛਾਣ ਨਿਰਧਾਰਤ ਕਰਨ ਲਈ ਕੈਨੇਡੀਅਨ ਸਰਕਾਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਹਾਦਸਾ ਕਿਸ ਕਾਰਨ ਹੋਇਆ। ਜਾਂਚਕਰਤਾਵਾਂ ਨੂੰ ਅਜੇ ਤੱਕ ਪਾਇਲਟ ਦੀ ਯੋਗਤਾ ਜਾਂ ਉਸ ਦੇ ਕਿੰਨੇ ਸਮੇਂ ਦੀ ਉਡਾਣ ਰਹੀ ਹੈ ਇਸ ਬਾਰੇ ਪਤਾ ਨਹੀਂ ਹੈ, ਪਰ ਉਸਦਾ ਤਜਰਬਾ ਉਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਜਿਸਦੀ ਉਹ ਜਾਂਚ ਕਰਨਗੇ।