BTV BROADCASTING

30 ਹਜ਼ਾਰ ਫੁੱਟ ‘ਤੇ ਸੂਰਜ ਗ੍ਰਹਿਣ ਦੇਖਣ ਲਈ ਵਿਕੀਆਂ  ਟਿਕਟਾਂ

30 ਹਜ਼ਾਰ ਫੁੱਟ ‘ਤੇ ਸੂਰਜ ਗ੍ਰਹਿਣ ਦੇਖਣ ਲਈ ਵਿਕੀਆਂ ਟਿਕਟਾਂ

ਜਹਾਜ਼ ਵਿੱਚ ਬੈਠ ਕੇ ਜਾਂ ਕਹੀਏ 30 ਹਜ਼ਾਰ ਫੁੱਟ ਦੀ ਉਚਾਈ ਤੇ ਲੋਕੀ ਸੂਰਜ ਗ੍ਰਹਿਣ ਦੇਖਣਗੇ ਜਿਸ ਨੂੰ ਲੈ ਕੇ ਸਾਰੀਆਂ ਟਿਕਟਾ ਪਹਿਲਾਂ ਹੀ ਵਿਕ ਚੁਕੀਆਂ ਹਨ। ਦੱਸਦਈਏ ਕਿ ਡੈਲਟਾ ਏਅਰ ਲਾਈਨਜ਼ ਨੇ ਸਪੇਸ ਨੂੰ ਲੈ ਕੇ ਐਕਸਾਈਟੇਡ ਲੋਕਾਂ ਲਈ ਇੱਕ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਵਿੱਚ 8 ਅਪ੍ਰੈਲ ਨੂੰ ਹੋਣ ਵਾਲੇ ਸੂਰਜ ਗ੍ਰਹਿਣ ਨੂੰ ਦੇਖਣ ਲਈ ਜਹਾਜ਼ ਦੀਆਂ ਟਿਕਟਾਂ ਦੀ ਅਨਾਉਸਮੇਂਟ ਕੀਤੀ ਗਈ ਸੀ। ਜਿਸ ਵਿੱਚ ਡੇਲਟਾ ਏਅਰਲਾਈਨ ਨੇ ਕਿਹਾ ਸੀ ਵੱਧ ਤੋਂ ਵੱਧ ਸਮੇਂ ਲਈ ਯਾਤਰੀਆਂ ਨੂੰ ਸਿੱਧੇ ਤੌਰ ਤੇ ਪੂਰਾ ਸੂਰਜ ਗ੍ਰਹਿਣ ਦਿਖਾਇਆ ਜਾਵੇਗਾ। ਨਾਸਾ ਦੇ ਮੁਤਾਬਕ ਇਹ ਕੈਨੇਡਾ ਤੋਂ ਦੇਖਣਯੋਗ ਆਖਰੀ ਸੂਰਜ ਗ੍ਰਹਿਣ ਹੈ। ਜਾਣਕਾਰੀ ਮੁਤਾਬਕ ਇਹ ਦੁਰਲੱਭ ਆਕਾਸ਼ੀ ਘਟਨਾਵਾਂ ਉਦੋਂ ਵਾਪਰਦੀਆਂ ਹਨ ਜਦੋਂ ਚੰਦਰਮਾ, ਸੂਰਜ ਅਤੇ ਧਰਤੀ ਦੇ ਵਿਚਕਾਰ ਲੰਘਦਾ ਹੈ, ਅਤੇ ਸੂਰਜ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਬਲੋਕ ਕਰ ਦਿੰਦਾ ਹੈ। ਡੈਲਟਾ ਏਅਰ ਲਾਈਨਜ਼ ਨੇ ਵਿਸ਼ੇਸ਼ ਉਡਾਣ ਲਈ “ਵਾਧੂ-ਵੱਡੀਆਂ ਖਿੜਕੀਆਂ” ਵਾਲਾ ਇੱਕ ਏਅਰਬੱਸ ਜਹਾਜ਼ ਦਾ ਬੰਦੋਬਸਤ ਕੀਤਾ, ਜੋ ਔਸਟਿਨ ਤੋਂ ਦੁਪਹਿਰ ਸਵਾ 12 ਵਜੇ ਰਵਾਨਾ ਹੋਵੇਗੀ।

ਸੀਟੀ ਅਤੇ ਡੇਟ੍ਰੋਇਟ ਵਿੱਚ ਸ਼ਾਮ ਚਾਰ ਵਜ ਕੇ 20 ਮਿੰਟ ਤੇ ਲੈਂਡ ਹੋਵੇਗੀ। ਡੈਲਟਾ ਤੋਂ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਉਡਾਣ ਦੇ ਸਮੇਂ ਨੂੰ “ਬੋਰਡ ਵਿੱਚ ਸਵਾਰ ਲੋਕਾਂ ਲਈ ਸੂਰਜ ਗ੍ਰਹਿਣ ਨੂੰ ਇਸ ਦੇ ਸਿਖਰ ‘ਤੇ ਸੁਰੱਖਿਅਤ ਰੂਪ ਨਾਲ ਦੇਖਣ ਦਾ ਸਭ ਤੋਂ ਵਧੀਆ ਮੌਕਾ ਦੇਣ ਲਈ ਤਿਆਰ ਕੀਤਾ ਗਿਆ ਹੈ। ਬੇਸ਼ੱਕ, ਮੌਸਮ ਜਾਂ ਹਵਾਈ ਟ੍ਰੈਫਿਕ ਨਿਯੰਤਰਣ ਦੁਆਰਾ ਲਏ ਗਏ ਫੈਸਲਿਆਂ ਬਾਰੇ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਹੈ ਜੋ ਯਾਤਰੀਆਂ ਦੇ ਦੇਖਣ ਦੇ ਅਨੁਭਵ ਅਤੇ ਫਲਾਈਟ ਦੇ ਸਮੇਂ ਨੂੰ ਪ੍ਰਭਾਵਤ ਕਰ ਸਕਦੇ ਹਨ। , ਪਿਛਲੇ ਸਾਲ ਦੀ ਇੱਕ ਰਿਪੋਰਟ ਅਨੁਸਾਰ ਖੁਸ਼ਕਿਸਮਤੀ ਨਾਲ, ਅਮਰੀਕੀ ਕੈਰੀਅਰਜ਼ ਕੈਨੇਡੀਅਨ ਏਅਰਲਾਈਨਾਂ ਨਾਲੋਂ ਬਹੁਤ ਘੱਟ ਫਲਾਈਟ ਦੇਰੀ ਦੇਖਦੇ ਹਨ।

ਪਰ ਬਦਕਿਸਮਤੀ ਨਾਲ 30,000 ਫੁੱਟ ਤੋਂ ਪੂਰਾ ਸੂਰਜ ਗ੍ਰਹਿਣ ਦੇਖਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ, ਫਲਾਈਟ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਫੌਕਸ ਬਿਜ਼ਨਸ ਨੇ ਦੱਸਿਆ ਕਿ ਵਿਸ਼ੇਸ਼ ਉਡਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਸਾਰੀਆਂ ਟਿਕਟਾਂ ਖਰੀਦੀਆਂ ਗਈਆਂ ਸਨ।

Related Articles

Leave a Reply