ਮੈਨੀਟੋਬਾ ਦੇ ਇੱਕ 29 ਸਾਲਾ ਵਿਅਕਤੀ ‘ਤੇ Carman Sundayਅਤੇ ਆਸਪਾਸ, ਆਪਣੇ ਤਿੰਨ ਬੱਚਿਆਂ ਸਮੇਤ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਤੋਂ ਬਾਅਦ ਫਰਸਟ-ਡਿਗਰੀ ਕਤਲ ਦੇ ਪੰਜ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ।ਆਰਸੀਐਮਪੀ ਨੇ ਕਿਹਾ ਕਿ ਇੱਕ 30 ਸਾਲਾ ਔਰਤ – ਜੋ ਸ਼ੱਕੀ ਦੇ ਨਾਲ common-law ਰਹਿ ਰਹੀ ਸੀ – ਐਤਵਾਰ ਸਵੇਰੇ ਹਾਈਵੇਅ 3 ‘ਤੇ ਮ੍ਰਿਤਕ ਪਾਈ ਗਈ।ਫਿਰ ਅਧਿਕਾਰੀਆਂ ਨੂੰ ਹਾਈਵੇਅ 248 ‘ਤੇ ਅੱਗ ਲੱਗੀ ਹੋਈ ਇਕ ਗੱਡੀ ਦੀ ਜਾਣਕਾਰੀ ਮਿਲਣ ‘ਤੇ ਬੁਲਾਇਆ ਗਿਆ।
ਜਿਸ ਤੋਂ ਬਾਅਦ ਕਾਰ ਦੇ ਅੰਦਰ ਤਿੰਨ ਬੱਚੇ –ਜਿਸ ਵਿੱਚ ਇਕ ਛੇ ਸਾਲ ਦੀ ਬੱਚੀ, ਇਕ ਚਾਰ ਸਾਲ ਦਾ ਬੱਚਾ ਅਤੇ ਢਾਈ ਮਹੀਨੇ ਦੀ ਬੱਚੀ ਮੌਜੂਦ ਸਨ, ਉਨ੍ਹਾਂ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚਕਰਤਾਵਾਂ ਨੇ ਅਸਲ ਵਿੱਚ ਰਿਪੋਰਟ ਕੀਤੀ ਕਿ ਇੱਕ ਗਵਾਹ ਨੇ ਬੱਚਿਆਂ ਨੂੰ ਵਾਹਨ ਤੋਂ ਬਾਹਰ ਕੱਢਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਬੱਚਿਆਂ ਨੂੰ ਗੱਡੀ ਚੋਂ ਬਾਹਰ ਕੱਢਣ ਵਾਲਾ ਗਵਾਹ, ਬੱਚਿਆਂ ਦਾ ਪਿਤਾ ਹੀ ਸੀ। ਪੁਲਿਸ ਨੇ ਜਾਣਕਾਰੀ ਦਿੱਥੀ ਕਿ ਸਾਰਾ ਪਰਿਵਾਰ ਕਾਰਮੈਨ ਵਿੱਚ ਇਕੱਠਾ ਰਹਿੰਦਾ ਸੀ। RCMP ਨੇ 29 ਸਾਲਾ ਰਾਇਨ ਮੈਨੋਕੀਸਿਕ’ਤੇ ਪਹਿਲੀ ਡਿਗਰੀ ਕਤਲ ਦੇ ਪੰਜ ਦੋਸ਼ ਲਾਏ ਹਨ। ਅਤੇ ਆਰਸੀਐਮਪੀ ਵਲੋਂ ਅਜੇ ਇਸ ਮਾਮਲੇ ਚ ਹੋਰ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਵੀ ਜਾਣਕਾਹੀ ਹੈ ਕਿ ਦੋਸ਼ੀ ਖਿਲਾਫ ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋਏ ਹਨ।