BTV BROADCASTING

3 ਕੁੜੀਆਂ ਨੂੰ ਚਾਕੂ ਮਾਰਨ ਵਾਲੇ ਬ੍ਰਿਟਿਸ਼ ਟੀਨਏਜਰ ਦੇ ਕੋਲ ਸੀ ਜ਼ਹਿਰ ਅਤੇ ਦਹਿਸ਼ਤ ਦਾ ਮੈਨੂਅਲ

3 ਕੁੜੀਆਂ ਨੂੰ ਚਾਕੂ ਮਾਰਨ ਵਾਲੇ ਬ੍ਰਿਟਿਸ਼ ਟੀਨਏਜਰ ਦੇ ਕੋਲ ਸੀ ਜ਼ਹਿਰ ਅਤੇ ਦਹਿਸ਼ਤ ਦਾ ਮੈਨੂਅਲ

ਇੰਗਲੈਂਡ ਵਿੱਚ ਇੱਕ ਟੇਲਰ ਸਵਿਫਟ-ਥੀਮ ਵਾਲੀ ਡਾਂਸ ਕਲਾਸ ਵਿੱਚ ਤਿੰਨ ਕੁੜੀਆਂ ਦੀ ਹੱਤਿਆ ਕਰਨ ਦੇ ਦੋਸ਼ੀ ਨੌਜਵਾਨ ‘ਤੇ ਰਾਈਸਿਨ ਨਾਮਕ ਖਤਰਨਾਕ ਜ਼ਹਿਰ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ-ਨਾਲ ਉਸ ਨੂੰ ਜੇਹਾਦੀ ਗਤੀਵਿਧੀਆਂ ਨਾਲ ਸਬੰਧਤ ਸਿਖਲਾਈ ਮੈਨੂਅਲ ਰੱਖਣ ਲਈ ਦਹਿਸ਼ਤੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੱਸਦਈਏ ਕਿ 18 ਸਾਲਾ ਐਕਸਲ ਰੁਡਾਕੁਬਾਨਾ, ‘ਤੇ ਇਸ ਸਾਲ 29 ਜੁਲਾਈ ਨੂੰ ਚਾਕੂ ਮਾਰ ਕੇ ਤਿੰਨ ਬੱਚੀਆਂ ਦੀ ਹੱਤਿਆ ਅਤੇ 10 ਹੋਰਾਂ ਨੂੰ ਜ਼ਖਮੀ ਕਰਨ ਦਾ ਦੋਸ਼ ਹੈ।ਮਾਮਲੇ ਵਿੱਚ ਜਾਂਚ ਕਰ ਰਹੀ ਮਰਸੀਸਾਈਡ ਪੁਲਿਸ ਨੇ ਕਿਹਾ ਕਿ ਉਸਨੇ ਮਾਰੂ ਜ਼ਹਿਰ ਰਾਈਸਿਨ ਵੀ ਬਣਾਇਆ ਸੀ, ਜੋ ਉਸਦੇ ਘਰ ਤੋਂ ਪੁਲਿਸ ਨੇ ਬਰਾਮਦ ਕੀਤਾ। ਇਸ ਦੌਰਾਨ ਪੁਲਿਸ ਨੂੰ “ਜ਼ਾਲਮਾਂ ਦੇ ਵਿਰੁੱਧ ਜੇਹਾਦ ਵਿੱਚ ਮਿਲਟਰੀ ਸਟੱਡੀਜ਼” ਸਿਰਲੇਖ ਵਾਲੀ ਅਲ ਕਾਇਦਾ ਸਿਖਲਾਈ ਮੈਨੂਅਲ ਵਾਲੀ ਇੱਕ ਕੰਪਿਊਟਰ ਫਾਈਲ ਵੀ ਮਿਲੀ। ਜਾਣਕਾਰੀ ਮੁਤਾਬਕ ਰਾਈਸਿਨ, ਦੁਨੀਆ ਦੇ ਸਭ ਤੋਂ ਘਾਤਕ ਜ਼ਹਿਰਾਂ ਵਿੱਚੋਂ ਇੱਕ ਹੈ, ਜੋ ਕੈਸਟਰ ਬੀਨ ਦੇ ਪੌਦੇ ਤੋਂ ਆਉਂਦਾ ਹੈ। ਇਹ ਸੈੱਲਾਂ ਨੂੰ ਪ੍ਰੋਟੀਨ ਬਣਾਉਣ ਤੋਂ ਰੋਕ ਕੇ ਉਨ੍ਹਾਂ ਨੂੰ ਮਾਰਦਾ ਹੈ, ਅਤੇ ਇਸ ਸਮੇਂ ਇਸ ਲਈ ਕੋਈ ਟੀਕਾ ਜਾਂ ਐਂਟੀਡੋਟ ਨਹੀਂ ਹੈ।ਜ਼ਿਕਰਯੋਗ ਹੈ ਕਿ ਅਗਸਤ ਵਿੱਚ, ਰੁਡਾਕੁਬਾਨਾ ਉੱਤੇ ਸਾਊਥਪੋਰਟ ਵਿੱਚ ਚਾਕੂ ਮਾਰਨ ਦਾ ਦੋਸ਼ ਲਾਇਆ ਗਿਆ ਸੀ। ਹਾਲਾਂਕਿ, ਪੁਲਿਸ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਇਸ ਨੂੰ “ਅੱਤਵਾਦੀ ਘਟਨਾ” ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸਦਾ ਉਦੇਸ਼ ਅਜੇ ਵੀ ਅਣਜਾਣ ਹੈ।ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਜ਼ਹਿਰ ਪੈਦਾ ਕਰਨ ਅਤੇ ਅੱਤਵਾਦ ਸਬੰਧੀ ਮੈਨੂਅਲ ਰੱਖਣ ਦੇ ਨਵੇਂ ਦੋਸ਼ ਸ਼ਾਮਲ ਕੀਤੇ ਹਨ।

Related Articles

Leave a Reply