BTV BROADCASTING

1610.41 ਫੁੱਟ ਤੇ ਪਹੁੰਚਿਆਂ ਭਾਖੜਾ ਡੈਮ ’ਚ ਪਾਣੀ ਦਾ ਪੱਧਰ

1610.41 ਫੁੱਟ ਤੇ ਪਹੁੰਚਿਆਂ ਭਾਖੜਾ ਡੈਮ ’ਚ ਪਾਣੀ ਦਾ ਪੱਧਰ

ਵਿਸ਼ਵ ਪ੍ਰਸਿੱਧ ਭਾਖੜਾ ਡੈਮ ਸ਼ੁੱਕਰਵਾਰ ਨੂੰ 1610.41 ਫੁੱਟ ‘ਤੇ ਪਹੁੰਚ ਗਿਆ ਹੈ, ਜੋ ਕਿ ਬੀਤੇ ਸਾਲ ਅੱਜ ਦੇ ਦਿਨ 2 ਅਗਸਤ 2023 ਨੂੰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1663 ਫੁੱਟ ਸੀ। ਇਸ ਵਾਰ ਕਮਜ਼ੋਰ ਮੌਨਸੂਨ ਕਾਰਣ ਬੀਤੇ ਵਰ੍ਹੇ ਦੇ ਮੁਕਾਬਲੇ ਪਾਣੀ ਦਾ ਪੱਧਰ 52.59 ਫੁੱਟ ਹੇਠਾ ਹੈ।

ਬਾਕੀ ਡੈਮਾਂ ‘ਚ ਵੀ ਘਟਿਆਂ ਪਾਣੀ ਦਾ ਪੱਧਰ

ਪ੍ਰਾਪਤ ਜਾਣਕਾਰੀ ਅਨੁਸਾਰ ਪੌਂਗ ਡੈਮ ’ਚ ਪਾਣੀ ਦਾ ਪੱਧਰ ਬੀਤੇ ਵਰ੍ਹੇ ਦੇ ਮੁਕਾਬਲੇ ਕਰੀਬ 46 ਫੁੱਟ ਘੱਟ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਪੌਂਗ ਡੈਮ ’ਚ ਪਾਣੀ ਦਾ ਪੱਧਰ 1328.45 ਫੁੱਟ ਦਰਜ ਕੀਤਾ ਗਿਆ, ਜਦੋਂਕਿ ਬੀਤੇ ਸਾਲ ਪਾਣੀ ਦਾ ਇਹ ਪੱਧਰ 1374.43 ਸੀ। ਇਸ ਤਰਾਂ ਪੰਡੋਹ ਡੈਮ ’ਚ ਵੀ ਪਾਣੀ ਦਾ ਪੱਧਰ 23865 ਫੁੱਟ ਦਰਜ਼ ਕੀਤਾ ਗਿਆ, ਜਦੋਂਕਿ ਬੀਤੇ ਵਰ੍ਹੇ ਅੱਜ ਦੇ ਦਿਨ ਪਾਣੀ ਦਾ ਇਹ ਪੱਧਰ 23933 ਫੁੱਟ ਸੀ। ਇਸੇ ਤਰਾਂ ਰਣਜੀਤ ਸਾਗਰ ਡੈਮ ’ਚ ਅੱਜ ਪਾਣੀ ਦਾ ਪੱਧਰ 492.48 ਮੀਟਰ ਦਰਜ ਕੀਤਾ ਗਿਆ ਹੈ, ਜਦੋਂਕਿ ਪਾਣੀ ਦਾ ਇਹ ਪੱਧਰ ਬੀਤੇ ਸਾਲ 523.05 ਮੀਟਰ ਸੀ।

ਬੀਤੇ ਸਾਲ 16 ਅਗਸਤ ਨੂੰ ਖੋਲ੍ਹੇ ਗਏ ਸਨ, ਭਾਖੜਾ ਡੈਮ ਦੇ ਫਲੱਡ ਗੇਟ

ਜ਼ਿਕਰਯੋਗ ਹੈ ਕਿ ਬੀਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਿਸ਼ ਕਾਰਣ ਭਾਖੜਾ ਬਿਆਸ ਮਨੇਜਮੈਟ ਬੋਰਡ ਵਲੋ 16 ਅਗਸਤ ਨੂੰ ਭਾਖੜਾ ਡੈਮ ਦੇ ਫਲੱਡ ਕੰਟਰੋਲ ਗੇਟ ਖੋਲ੍ਹੇ ਗਏ ਸਨ,ਜਿਸ ਉਪਰੰਤ ਪੰਜਾਬ ਚ ਹੜ੍ਹਾਂ ਨਾਲ ਭਾਰੀ ਤਬਾਹੀ ਹੋਈ ਸੀ।

Related Articles

Leave a Reply