ਹੰਡੇ, ਅਮਰੀਕਾ ਅਤੇ ਕੈਨੇਡਾ ਵਿੱਚ ਲੱਖਾਂ SUV ਅਤੇ ਕਾਰਾਂ ਨੂੰ ਵਾਪਸ ਬੁਲਾ ਰਹੀ ਹੈ ਕਿਉਂਕਿ ਰਿਅਰਵਿਊ ਕੈਮਰਾ ਇਮੇਜ, ਸਕ੍ਰੀਨ ‘ਤੇ ਡਿਸਪਲੇ ਕਰਨ ਵਿੱਚ ਅਸਫਲ ਹੋ ਸਕਦਾ ਹੈ।ਇਹ ਰੀਕਾਲ ਸੈਂਟਾ ਫੇ ਅਤੇ ਇਲੈਂਟ੍ਰਾ ਦੇ 2021 ਅਤੇ 2022 ਦੇ ਕੁਝ ਮਾਡਲਾਂ ਨੂੰ ਕਵਰ ਕਰਦਾ ਹੈ।ਕਿਹਾ ਜਾ ਰਿਹਾ ਹੈ ਕਿ ਵਾਹਨਾਂ ਵਿੱਚ ਇਹ ਸਮੱਸਿਆ ਸਰਕਟ ਬੋਰਡ ‘ਤੇ ਸੋਲਡਰ ਜੁਆਇੰਟਸ ਵਿੱਚ ਕ੍ਰੈਕਸ ਦੇ ਕਾਰਨ ਪੈਦਾ ਹੋ ਸਕਦੀ ਹੈ, ਜਿਸ ਨਾਲ ਸੰਭਾਵੀ ਤੌਰ ‘ਤੇ ਕੈਮਰਾ, ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਵਧ ਜਾਂਦਾ ਹੈ।ਦੱਸਦਈਏ ਕਿ ਕੈਨੇਡਾ ਵਿੱਚ ਲਗਭਗ 48,500 ਅਤੇ ਅਮਰੀਕਾ ਵਿੱਚ 2 ਲੱਖ 26,000 ਤੋਂ ਵੱਧ ਵਾਹਨ ਰੀਕਾਲ ਨੋਟਿਸ ਦੇ ਵਿੱਚ ਸ਼ਾਮਲ ਹਨ। ਇਸ ਦੌਰਾਨ ਹੰਡੇ ਕੈਨੇਡਾ ਨੇ ਗੱਡੀ ਦੇ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੰਡੇ ਦੀ ਵੈੱਬਸਾਈਟ ‘ਤੇ ਆਪਣੇ ਵਾਹਨ ਪਛਾਣ ਨੰਬਰ (VIN) ਦੀ ਜਾਂਚ ਕਰਨ ਕਿ, ਕੀ ਉਨ੍ਹਾਂ ਦੀ ਕਾਰ ਇਸ ਰੀਕਾਲ ਵਿੱਚ ਪ੍ਰਭਾਵਿਤ ਹੋਈ ਹੈ ਜਾਂ ਨਹੀਂ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮੱਸਿਆ ਨੂੰ ਹੱਲ ਕਰਨ ਲਈ, ਹੰਡੇ ਡੀਲਰ ਵਾਹਨ ਮਾਲਕਾਂ ਨੂੰ ਬਿਨਾਂ ਕਿਸੇ ਕੀਮਤ ਦੇ ਨੁਕਸਦਾਰ ਰੀਅਰਵਿਊ ਕੈਮਰਿਆਂ ਨੂੰ ਬਦਲ ਦੇਣਗੇ। ਇਸ ਦੌਰਾਨ ਕੰਪਨੀ ਨੇ ਗਾਹਕਾਂ ਨੂੰ ਭਰੋਸਾ ਦਿੱਤਾ ਹੈ ਕਿ ਮੁਰੰਮਤ ਦੀ ਪ੍ਰਕਿਰਿਆ ਸਿੱਧੀ ਅਤੇ ਮੁਫਤ ਹੋਵੇਗੀ।