ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ, ਸਪੇਨ ਵਿੱਚ ਸੋਗ।ਸਪੇਨ ਵਿੱਚ ਵਿਨਾਸ਼ਕਾਰੀ ਹੜ੍ਹਾਂ ਨੇ ਘੱਟੋ-ਘੱਟ 158 ਲੋਕਾਂ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਪੇਨ ਇਹਨਾਂ ਮੌਤਾਂ ਨੂੰ ਲੈ ਕੇ ਸੋਗ ਕਰ ਰਿਹਾ ਹੈ, ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਵੈਲੇਂਸੀਆ ਹੈ, ਜਿੱਥੇ 155 ਤੋਂ ਵੱਧ ਮੌਤਾਂ ਹੋਈਆਂ ਹਨ।ਅਤੇ ਅਜੇ ਵੀ ਡਰੋਨਾਂ ਦੀ ਮਦਦ ਨਾਲ ਹਜ਼ਾਰਾਂ ਬਚਾਅ ਕਰਮਚਾਰੀ ਮਲਬੇ ਦੇ ਵਿਚਕਾਰ ਬਚੇ ਲੋਕਾਂ ਦੀ ਸਰਗਰਮੀ ਨਾਲ ਖੋਜ ਕਰ ਰਹੇ ਹਨ।ਉਥੇ ਹੀ ਸੋਗ ਦੇ ਵਿਚਕਾਰ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਲੋਕਾਂ ਨੂੰ ਸੁਰੱਖਿਆ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਪ੍ਰਭਾਵਿਤ ਖੇਤਰਾਂ ਲਈ ਹੋਰ ਮੀਂਹ ਦੀ ਚੇਤਾਵਨੀ ਅਜੇ ਵੀ ਜਾਰੀ ਹੈ।ਰਿਪੋਰਟ ਮੁਤਾਬਕ ਦੇਰੀ ਨਾਲ ਹੋਣ ਵਾਲੀਆਂ ਆਫ਼ਤ ਚੇਤਾਵਨੀਆਂ ‘ਤੇ ਜਨਤਕ ਰੋਸ਼ ਵਧ ਰਿਹਾ ਹੈ, ਬਹੁਤ ਸਾਰੇ ਵਸਨੀਕ ਸਵਾਲ ਕਰ ਰਹੇ ਹਨ ਕਿ ਚੇਤਾਵਨੀਆਂ ਪਹਿਲਾਂ ਜਾਰੀ ਕਿਉਂ ਨਹੀਂ ਕੀਤੀਆਂ ਗਈਆਂ। ਉਥੇ ਹੀ ਵਿਗਿਆਨੀ ਮੀਂਹ ਦੀ ਤੀਬਰਤਾ ਦਾ ਕਾਰਨ ਜਲਵਾਯੂ ਪਰਿਵਰਤਨ ਅਤੇ “ਗੋਟਾ ਫ੍ਰੀਆ” ਨਾਮਕ ਇੱਕ ਕੁਦਰਤੀ ਮੌਸਮ ਘਟਨਾ ਦੋਵਾਂ ਨੂੰ ਦੇ ਰਹੇ ਹਨ।