BTV BROADCASTING

ਹੈਲੀਫੈਕਸ ਸਿੱਖ ਕਮਿਊਨਿਟੀ ਨੇ ਬੱਸ ਦੁਆਰਾ ਪੈਦਲ ਯਾਤਰੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਮੌਤ ‘ਤੇ ਸੋਗ ਕੀਤਾ ਪ੍ਰਗਟ

ਹੈਲੀਫੈਕਸ ਸਿੱਖ ਕਮਿਊਨਿਟੀ ਨੇ ਬੱਸ ਦੁਆਰਾ ਪੈਦਲ ਯਾਤਰੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਮੌਤ ‘ਤੇ ਸੋਗ ਕੀਤਾ ਪ੍ਰਗਟ

ਬੀਤੇ ਵੀਰਵਾਰ ਨੂੰ ਹੈਲੀਫੈਕਸ ਟਰਾਂਜ਼ਿਟ ਬੱਸ ਦੀ ਟੱਕਰ ਨਾਲ 24 ਸਾਲਾ ਸਤਿੰਦਰ ਕੌਰ, ਦੀ ਮੌਤ ਹੋਣ ਤੋਂ ਬਾਅਦ, ਮੈਰੀਟਾਈਮ ਸਿੱਖ ਭਾਈਚਾਰਾ  ਸੋਗ ਵਿੱਚ ਡੂਬਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਸਤਿੰਦਰ ਕੌਰ ਤਿੰਨ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਅਤੇ ਹਾਲ ਹੀ ਵਿੱਚ ਉਸਨੇ ਆਪਣੀ PR ਹਾਸਲ ਕੀਤੀ ਸੀ। ਅਤੇ ਉਹ ਅਕਸਰ ਆਪਣੇ ਪਤੀ ਨਾਲ ਹੈਲੀਫੈਕਸ ਵਿੱਚ ਸਿੱਖ ਗੁਰਦੂਆਰਾ ਵਿੱਚ ਜਾਂਦੀ ਸੀ।

ਇਸ ਦੌਰਾਨ ਮੈਰੀਟਾਈਮ ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਸਤਿੰਦਰ ਕੌਰ ਨੂੰ ਕਈ ਵਾਰ ਮਿਲੇ ਹਨ।

ਉਹ ਉਮੀਦ ਕਰ ਰਿਹਾ ਸੀ ਕਿ ਉਹ ਦੀਵਾਲੀ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਉਸ ਦਿਨ ਵੀ ਗੁਰਦੁਆਰਾ ਸਾਹਿਬ ਵਿੱਚ ਹੋਵੇਗੀ।

ਜ਼ਿਕਰਯੋਗ ਹੈ ਕਿ ਸਤਿੰਦਰ ਦੀ ਮੌਤ ਹੈਲੀਫੈਕਸ ਵਿੱਚ ਸਿੱਖ ਭਾਈਚਾਰੇ ਨੂੰ ਹਿਲਾ ਦੇਣ ਵਾਲੀ ਤਾਜ਼ਾ ਤ੍ਰਾਸਦੀ ਵਜੋਂ ਸਾਹਮਣੇ ਆਈ ਹੈ।

ਜਿਥੇ ਭਾਈਚਾਰਾ ਅਜੇ 19 ਸਾਲਾ ਗੁਰਸਿਮਰਨ ਕੌਰ ਦੀ ਮੌਤ ‘ਤੇ ਸੋਗ ਤੋਂ ਹੀ ਨਹੀਂ ਉਭਰਿਆ ਸੀ, ਜਿਸ ਨੂੰ ਉਸਦੀ ਮਾਂ ਨੇ 19 ਅਕਤੂਬਰ ਨੂੰ ਹੈਲੀਫੈਕਸ ਵਿੱਚ ਵਾਲਮਾਰਟ ਵਿੱਚ ਵਾਕ-ਇਨ ਓਵਨ ਵਿੱਚ ਪਾਇਆ ਸੀ। ਜਾਣਕਾਰੀ ਮੁਤਾਬਕ ਅਜੇ ਤੱਕ ਗੁਰਸਿਮਰਨ ਕੌਰ ਦੇ ਅੰਤਿਮ ਸੰਸਕਾਰ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ।

Related Articles

Leave a Reply