ਹੈਲਥ ਕੈਨੇਡਾ ਨੇ JAMP ਫਾਰਮਾ ਦੇ ਐਸੀਟਾਮਿਨੋਫ਼ਿਨ ਅਤੇ ਵਿਟਾਮਿਨਾਂ ਨੂੰ ਕੀਤਾ ਰੀਕਾਲ।ਹੈਲਥ ਕੈਨੇਡਾ ਨੇ ਵਿਟਾਮਿਨ ਡੀ 3 ਅਤੇ ਐਸੀਟਾਮਿਨੋਫ਼ਿਨ ਸਮੇਤ JAMP ਫਾਰਮਾ ਤੋਂ ਕੁਝ ਗੋਲੀਆਂ ਦਾਂ ਜ਼ਿਆਦਾ ਜਾਂ ਘੱਟ ਵਜ਼ਨ ਦੀਆਂ ਹੋਣ ਕਾਰਨ, ਉਤਪਾਦ ਵਾਪਸ ਮੰਗਵਾ ਲਏ ਹਨ। ਇਸ ਰੀਕਾਲ ਵਿੱਚ ਪ੍ਰਭਾਵਿਤ ਵਿਟਾਮਿਨ D3 10,000-ਯੂਨਿਟ ਲਾਟਾਂ ਵਿੱਚ EG24CHH002, EG24CHI001, EG24CHI002, ਅਤੇ EG24CHI003 ਸ਼ਾਮਲ ਹਨ। ਰਿਪੋਰਟ ਮੁਤਾਬਕ ਦੋਵੇਂ ਨਿਯਮਤ ਅਤੇ ਵਾਧੂ-ਸ਼ਕਤੀ ਵਾਲੇ ਐਸੀਟਾਮਿਨੋਫ਼ਿਨ (325 ਮਿਲੀਗ੍ਰਾਮ ਅਤੇ 500 ਮਿਲੀਗ੍ਰਾਮ) ਨੂੰ ਵੀ ਇਸ ਰੀਕਾਲ ਵਿੱਚ ਸ਼ਾਮਲ ਕੀਤਾ ਗਿਆ ਹੈ। ਟੈਲਮਸਾਰਟੀਨ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਜੋਖਮ ਲਈ ਇੱਕ ਦਵਾਈ, ਵੀ ਰੀਕਾਲ ਵਿੱਚ ਸ਼ਾਮਲ ਹੈ। ਇਸ ਰੀਕਾਲ ਦੌਰਾਨ ਹੈਲਥ ਕੈਨੇਡਾ ਉਪਭੋਗਤਾਵਾਂ ਨੂੰ ਆਪਣੇ ਉਤਪਾਦਾਂ ਦੀ ਤਸਦੀਕ ਕਰਨ ਅਤੇ ਜੇਕਰ ਲੋੜ ਹੋਵੇ ਤਾਂ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ-ਨਾਲ ਹੈਲਥ ਕੈਨੇਡਾ ਨੂੰ ਵੀ ਸ਼ਿਕਾਇਤਾਂ ਜਾਂ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਜਾ ਸਕਦੀ