BTV BROADCASTING

ਹੁਸ਼ਿਆਰਪੁਰ: ਡੀਆਈਜੀ ਜਲੰਧਰ ਰੇਂਜ ਟਾਂਡਾ ਥਾਣੇ ਦੀ ਅਚਨਚੇਤ ਜਾਂਚ ਲਈ ਪਹੁੰਚੇ

ਹੁਸ਼ਿਆਰਪੁਰ: ਡੀਆਈਜੀ ਜਲੰਧਰ ਰੇਂਜ ਟਾਂਡਾ ਥਾਣੇ ਦੀ ਅਚਨਚੇਤ ਜਾਂਚ ਲਈ ਪਹੁੰਚੇ

ਡੀਆਈਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਮੰਗਲਵਾਰ ਸਵੇਰੇ 7.30 ਵਜੇ ਟਾਂਡਾ ਥਾਣੇ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ। ਇਹ ਨਿਰੀਖਣ ਪੰਜਾਬ ਪੁਲਿਸ ਦੇ ਡਿਊਟੀ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੀ।

ਇਸ ਦੌਰਾਨ ਡੀਆਈਜੀ ਨੇ ਪਾਇਆ ਕਿ ਥਾਣੇ ਵਿੱਚ ਸਿਰਫ਼ ਇੱਕ ਹੀ ਕਲਰਕ ਹੈ, ਉਹ ਵੀ ਬਿਨਾਂ ਹਥਿਆਰਾਂ ਦੇ। ਜੋ ਰੋਲ ਕਾਲ ਸਵੇਰੇ 8 ਵਜੇ ਹੋਣੀ ਸੀ, ਉਹ ਵੀ ਨਹੀਂ ਹੋਈ। ਨਾਲ ਹੀ ਐਸਐਚਓ ਵੀ ਥਾਣੇ ਵਿੱਚ ਨਹੀਂ ਸੀ। ਪਤਾ ਲੱਗਾ ਕਿ ਉਹ ਘਰ ‘ਚ ਸੁੱਤੇ ਪਏ ਸਨ, ਜਿਸ ‘ਤੇ ਐੱਸਐੱਚਓ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ।

ਨਿਰੀਖਣ ਦੌਰਾਨ ਗਿੱਲ ਨੇ ਥਾਣੇ ਦੇ ਰਿਕਾਰਡ ਅਤੇ ਫੋਰਸ ਦੀ ਮੌਜੂਦਗੀ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਨਿਰੀਖਣ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਥਾਣੇ ਵਿੱਚ ਬਿਨਾਂ ਹਥਿਆਰਾਂ ਤੋਂ ਇੱਕ ਹੀ ਐਮ.ਐਚ.ਸੀ. ਇਸ ਤੋਂ ਇਲਾਵਾ ਸਵੇਰੇ 08:00 ਵਜੇ ਤੈਅ ਕੀਤੀ ਗਈ ਰੋਲ ਕਾਲ ਨੂੰ ਵੀ ਪੁਲਿਸ ਸਟੇਸ਼ਨ ਵੱਲੋਂ ਲਾਗੂ ਨਹੀਂ ਕੀਤਾ ਗਿਆ, ਜੋ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ।

ਐਸਐਚਓ ਟਾਂਡਾ ਅਤੇ ਡੀਐਸਪੀ ਟਾਂਡਾ ਵੀ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਡੀਆਈਜੀ ਦੇ ਦੌਰੇ ਤੋਂ ਇੱਕ ਘੰਟਾ 45 ਮਿੰਟ ਬਾਅਦ ਪੁਲੀਸ ਫੋਰਸ ਸਵੇਰੇ 9.15 ਵਜੇ ਦੇ ਕਰੀਬ ਥਾਣੇ ਪੁੱਜੀ। ਇਸ ਨੂੰ ਸੁਰੱਖਿਆ ਦੀ ਘਾਟ ਅਤੇ ਥਾਣੇ ਲਈ ਸੰਭਾਵਿਤ ਖਤਰੇ ਦਾ ਸੰਕੇਤ ਮੰਨਿਆ ਗਿਆ ਹੈ।

Related Articles

Leave a Reply