BTV BROADCASTING

ਹੁਣ ਹੁਸੈਨੀਵਾਲ ਸ਼ਹੀਦੀ ਸਮਾਰਕ ‘ਤੇ ਜਗੇਗੀ ਦੇਸੀ ਘਿਓ ਦੀ ਜੋਤ, ਹਰਿਆਣਾ ਦੇ ਕਿਸਾਨਾਂ ਨੇ ਚੁੱਕਿਆ ਬੀੜਾ

ਹੁਣ ਹੁਸੈਨੀਵਾਲ ਸ਼ਹੀਦੀ ਸਮਾਰਕ ‘ਤੇ ਜਗੇਗੀ ਦੇਸੀ ਘਿਓ ਦੀ ਜੋਤ, ਹਰਿਆਣਾ ਦੇ ਕਿਸਾਨਾਂ ਨੇ ਚੁੱਕਿਆ ਬੀੜਾ

ਫਿਰੋਜ਼ਪੁਰ ਦੇ ਹੁਸੈਨੀਵਾਲਾ ‘ਚ ਸ਼ਹੀਦੀ ਸਮਾਰਕ ‘ਤੇ ਹਰਿਆਣਾ ਦੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਦੇਸੀ ਘਿਓ ਦੇ ਦੀਵੇ ਬਾਲੇ। ਕਿਸਾਨਾਂ ਨੇ ਹਰਿਆਣਾ ‘ਚ ਘਰ-ਘਰ ਜਾ ਕੇ ਦੋ-ਦੋ ਚਮਚ ਦੇਸੀ ਘਿਓ ਇਕੱਠਾ ਕਰ ਕੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜੋਤ ਜਗਾਉਣ ਲਈ ਦੇਸੀ ਘਿਓ ਦੀ ਘਾਟ ਨਹੀਂ ਆਉਣ ਦੇਣਗੇ। ਵੀਰਵਾਰ ਨੂੰ ਜੀਂਦ ਦੇ ਕਰੀਬ 200 ਸਾਥੀਆਂ ਦੇ ਨਾਲ ਫਿਰੋਜ਼ਪੁਰ ਪਹੁੰਚੇ ਭਾਰਤੀ ਕਿਸਾਨ ਸੰਘਰਸ਼ ਸੀਮਿਤ ਦੇ ਰਾਸ਼ਟਰ ਪ੍ਰਧਾਨ ਸਤਬੀਰ ਸਿੰਘ ਪਹਿਲਵਾਨ ਨੇ ਹੁਸੈਨੀਵਾਲਾ ‘ਚ ਦੇਸੀ ਘਿਓ ਦੇ ਦੀਵੇ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Related Articles

Leave a Reply