BTV BROADCASTING

ਹੁਣ ਟਰਾਂਸਜੈਂਡਰ ਵੀ ਡੀਟੀਸੀ ਬੱਸਾਂ ‘ਚ ਕਰ ਸਕਣਗੇ ਮੁਫਤ  ਸਫਰ

ਹੁਣ ਟਰਾਂਸਜੈਂਡਰ ਵੀ ਡੀਟੀਸੀ ਬੱਸਾਂ ‘ਚ ਕਰ ਸਕਣਗੇ ਮੁਫਤ ਸਫਰ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ਦੀਆਂ ਬੱਸਾਂ ‘ਚ ਮੁਫਤ ਯਾਤਰਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਿੱਲੀ ਦੀਆਂ ਬੱਸਾਂ ‘ਚ ਔਰਤਾਂ ਤੋਂ ਬਾਅਦ ਕਰ ਸਕਣਗੇ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਸਾਡੇ ਸਮਾਜਿਕ ਮਾਹੌਲ ਵਿੱਚ ਟਰਾਂਸਜੈਂਡਰ ਭਾਈਚਾਰਾ ਕਾਫੀ ਹੱਦ ਤੱਕ ਨਜ਼ਰਅੰਦਾਜ਼ ਹੈ। ਅਜਿਹਾ ਨਹੀਂ ਹੋਣਾ ਚਾਹੀਦਾ, ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਵੀ ਬਰਾਬਰ ਦੇ ਅਧਿਕਾਰ ਹਨ। ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਟਰਾਂਸਜੈਂਡਰ ਭਾਈਚਾਰੇ ਲਈ ਵੀ ਦਿੱਲੀ ਬੱਸਾਂ ਵਿੱਚ ਯਾਤਰਾ ਪੂਰੀ ਤਰ੍ਹਾਂ ਮੁਫਤ ਹੋਵੇਗੀ। ਜਲਦੀ ਹੀ ਇਸ ਨੂੰ ਕੈਬਨਿਟ ਵੱਲੋਂ ਪਾਸ ਕਰਕੇ ਲਾਗੂ ਕਰ ਦਿੱਤਾ ਜਾਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਕਿੰਨਰ ਭਾਈਚਾਰੇ ਦੇ ਲੋਕਾਂ ਨੂੰ ਇਸ ਫੈਸਲੇ ਦਾ ਬਹੁਤ ਫਾਇਦਾ ਹੋਵੇਗਾ।

Related Articles

Leave a Reply