28 ਫਰਵਰੀ 2024: ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਸੰਕਟ ਦਰਮਿਆਨ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਰਾਜ ਸਰਕਾਰ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ ਵਿਕਰਮਾਦਿਤਿਆ ਸਿੰਘ ਪ੍ਰੈੱਸ ਕਾਨਫਰੰਸ ‘ਚ ਭਾਵੁਕ ਹੋ ਗਏ। ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਪਿਛਲੇ ਦੋ-ਤਿੰਨ ਦਿਨਾਂ ਵਿੱਚ ਜੋ ਘਟਨਾਵਾਂ ਵਾਪਰੀਆਂ ਹਨ, ਉਹ ਲੋਕਤੰਤਰ ਦੇ ਖ਼ਿਲਾਫ਼ ਹਨ। ਇਹ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਮੇਰੇ ਲਈ ਅਹੁਦਾ ਮਹੱਤਵਪੂਰਨ ਨਹੀਂ ਹੈ। ਮੇਰੇ ਲਈ ਮੰਤਰੀ ਮੰਡਲ ਮਹੱਤਵਪੂਰਨ ਨਹੀਂ ਹੈ। ਵਿਧਾਇਕਾਂ ਦੀ ਅਣਦੇਖੀ ਕੀਤੀ ਗਈ ਹੈ ਅਤੇ ਅੱਜ ਉਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿੱਤੀ ਬਦਹਾਲੀ ਹੋਈ ਹੈ। ਅਸੀਂ ਇਹ ਮਾਮਲਾ ਪਾਰਟੀ ਹਾਈਕਮਾਂਡ ਕੋਲ ਰੱਖ ਦਿੱਤਾ ਹੈ। ਵਿਧਾਨ ਸਭਾ ਚੋਣਾਂ ਸਮੂਹਿਕ ਅਗਵਾਈ ਹੇਠ ਹੋਈਆਂ ਸਨ। ਪਾਰਟੀ ਹਾਈਕਮਾਂਡ ਅੱਗੇ ਇਹ ਮੁੱਦੇ ਉਠਾਏ ਗਏ ਹਨ।
ਹਿਮਾਚਲ ‘ਚ ਸਿਆਸੀ ਸੰਕਟ, ਵਿਕਰਮਾਦਿੱਤਿਆ ਸਿੰਘ ਨੇ ਦਿੱਤਾ ਅਸਤੀਫ਼ਾ
- February 28, 2024