ਹਿਜ਼ਬੁੱਲਾ ਨੇ ਇਜ਼ਰਾਇਲ ਦੇ ਉੱਤਰ ਅਤੇ ਕੇਂਦਰੀ ਖੇਤਰਾਂ ਵਿੱਚ 250 ਤੋਂ ਵੱਧ ਰਾਕਟ ਅਤੇ ਪ੍ਰੋਜੈਕਟਾਇਲ ਦਾਗੇ, ਜਿਨ੍ਹਾਂ ‘ਚ 7 ਲੋਕ ਜ਼ਖਮੀ ਹੋਏ। ਦੱਸਦਈਏ ਕਿ ਹਿਜ਼ਬੁਲਾ ਵਲੋਂ ਇਹ ਹਮਲਾ ਬੇਰੂਟ ਵਿੱਚ ਇਜ਼ਰਾਇਲ ਦੇ ਘਾਤਕ ਹਮਲਿਆਂ ਦੇ ਜਵਾਬ ਵਜੋਂ ਕੀਤਾ ਗਿਆ। ਉੱਥੇ, ਇਜ਼ਰਾਇਲੀ ਹਮਲੇ ‘ਚ ਲੇਬਨਾਨ ਦੇ ਇੱਕ ਫੌਜੀ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋਏ। ਲੇਬਨਾਨ ਦੇ ਮੁਖੀ ਨੇ ਇਸ ਹਮਲੇ ਨੂੰ ਯੁੱਧ ਰੋਕਵਾਉਣ ਲਈ ਕੀਤੀਆਂ ਕੋਸ਼ਿਸ਼ਾਂ ਉੱਤੇ ਸਿੱਧੀ ਚੁਣੌਤੀ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਦੇ ਹਮਲੇ, ਹਮਾਸ ਦੇ ਅਕਤੂਬਰ 2023 ਦੇ ਗਾਜ਼ਾ ਅਟੈਕ ਤੋਂ ਬਾਅਦ ਸ਼ੁਰੂ ਹੋਏ ਅਤੇ ਇਹ ਫਲਸਤਿਨੀਆਂ ਨਾਲ ਇੱਕਜੁੱਟਤਾ ਦਾ ਸੰਕੇਤ ਦੱਸੇ ਗਏ। ਉਥੇ ਹੀ ਇਜ਼ਰਾਇਲ ਦੇ ਜਵਾਬੀ ਹਵਾਈ ਹਮਲਿਆਂ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਕਈ ਆਗੂਆਂ ਨੂੰ ਨਿਸ਼ਾਨਾ ਬਣਾਇਆ। ਜਿਸ ਨੂੰ ਲੈ ਕੇ ਲੇਬਨਾਨ ਦੀ ਸਿਹਤ ਮੰਤਰਾਲੇ ਮੁਤਾਬਕ, ਲਗਭਗ 3,700 ਲੋਕ ਮਾਰੇ ਗਏ ਹਨ, ਅਤੇ 1.2 ਮਿਲੀਅਨ ਲੋਕ ਘਰ ਛੱਡਣ ਲਈ ਮਜਬੂਰ ਹੋਏ। ਕਾਬਿਲੇਗੌਰ ਹੈ ਕਿ ਅੰਤਰਰਾਸ਼ਟਰੀ ਪੱਧੜ ‘ਤੇ, ਯੁੱਧ ਰੋਕਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਯੂਰਪੀ ਸੰਘ ਅਤੇ ਅਮਰੀਕਾ ਵੱਲੋਂ ਹਿਜ਼ਬੁੱਲਾ ਅਤੇ ਇਜ਼ਰਾਇਲ ਨੂੰ ਚਰਚਾ ਲਈ ਦਬਾਅ ਪਾਉਣ ਦੀ ਗੱਲ ਕੀਤੀ ਗਈ। ਉੱਥੇ, ਲੇਬਨਾਨ ਦੇ ਫੌਜੀ, ਦੱਖਣੀ ਖੇਤਰ ਵਿੱਚ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਨਾਲ ਸਾਂਝੀ ਗਸ਼ਤ ਕਰਨ ਲਈ ਤਿਆਰ ਹੈ।