ਮਾਮਲਾ ਸੰਸਦ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਨੂੰ ਸੇਂਧ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਹਾਲਾਂਕਿ ਦਿੱਲੀ ਪੁਲਿਸ ਨੇ ਇਸ ਨੂੰ ਨਾਕਾਮ ਕਰ ਦਿੱਤਾ ਹੈ| ਦਿੱਲੀ ਦੇ ਡਿਊਟੀ ਮਾਰਗ ਥਾਣੇ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਫਰਜ਼ੀ ਪਛਾਣ ਪੱਤਰ ‘ਤੇ ਨੌਰਥ ਬਲਾਕ ਸਥਿਤ ਗ੍ਰਹਿ ਮੰਤਰਾਲੇ ਦੇ ਦਫਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ, ਦੋਸ਼ੀ ਦਾ ਨਾਂ ਆਦਿਤਿਆ ਪ੍ਰਤਾਪ ਸਿੰਘ ਹੈ| ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਦਿਤਿਆ ਫਰਜ਼ੀ ਆਈਡੀ ‘ਤੇ ਕਿਸ ਮਕਸਦ ਨਾਲ ਦਾਖਲ ਹੋਇਆ ਸੀ,ਜਾਣਕਾਰੀ ਮੁਤਾਬਕ ਆਦਿਤਿਆ ਕਿਸੇ ਨਾਲ ਧੋਖਾਧੜੀ ਕਰਨ ਦੇ ਇਰਾਦੇ ਨਾਲ ਅੰਦਰ ਦਾਖਲ ਹੋਇਆ ਸੀ। ਸਪੈਸ਼ਲ ਸੈੱਲ ਅਤੇ ਹੋਰ ਏਜੰਸੀਆਂ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।