ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸੇਵਾਮੁਕਤ ਪਟਵਾਰੀਆਂ ਦੀ ਸੇਵਾ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਪਟਵਾਰੀਆਂ ਦੀ ਸੇਵਾ 6 ਮਹੀਨੇ ਲਈ ਵਧਾ ਦਿੱਤੀ ਹੈ। ਇਹ ਵਾਧਾ 1 ਜੁਲਾਈ ਤੋਂ 31 ਦਸੰਬਰ 2024 ਤੱਕ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੇਵਾਮੁਕਤ ਪਟਵਾਰੀਆਂ ਨੂੰ 30 ਜੂਨ 2024 ਤੱਕ ਖਾਲੀ ਅਸਾਮੀਆਂ ‘ਤੇ ਰੱਖਿਆ ਗਿਆ ਸੀ। ਇਹ ਫੈਸਲਾ ਸੂਬੇ ਵਿੱਚ ਪਟਵਾਰੀਆਂ ਦੀ ਕਮੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਤੋਂ ਇਲਾਵਾ ਠੇਕੇ ਦੇ ਆਧਾਰ ‘ਤੇ ਭਰਤੀ ਕੀਤੇ ਗਏ ਪਟਵਾਰੀਆਂ ਨੂੰ 1 ਜੁਲਾਈ 2024 ਤੋਂ 31 ਦਸੰਬਰ 2024 ਤੱਕ ਦੀਆਂ ਤਨਖ਼ਾਹਾਂ ਦੀ ਅਦਾਇਗੀ ਲਈ ਸੋਧੇ ਬਜਟ ਅਨੁਮਾਨ 2024-25 ਵਿੱਚ ਵਾਧੂ ਬਜਟ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।