BTV BROADCASTING

Watch Live

ਸੇਗੁਇਨ ਟਾਊਨਸ਼ਿਪ ਸੜਕ ਹਾਦਸੇ ਕੇਸ ‘ਚ ਜੋਗਪ੍ਰੀਤ ਸਿੰਘ ਗ੍ਰਿਫ਼ਤਾਰ

ਸੇਗੁਇਨ ਟਾਊਨਸ਼ਿਪ ਸੜਕ ਹਾਦਸੇ ਕੇਸ ‘ਚ ਜੋਗਪ੍ਰੀਤ ਸਿੰਘ ਗ੍ਰਿਫ਼ਤਾਰ

ਟੈਲੀ ਹੋ-ਸਵੋਰਡਸ ਰੋਡ ‘ਤੇ ਵਾਪਰੇ ਇੱਕ ਖ਼ਤਰਨਾਕ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ 23 ਸਾਲਾ ਜੋਗਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਸਬੰਧੀ ਓਪੀਪੀ ਨਾਰਥ ਈਸਟ ਰੀਜ਼ਨ ਵੱਲੋਂ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਗਈ ਸੀ। ਇਹ ਹਾਦਸਾ 20 ਜੁਲਾਈ 2024 ਨੂੰ ਰਾਤ 11 ਵਜੇ ਦੇ ਕਰੀਬ ਹੋਇਆ ਸੀ।

ਓਪੀਪੀ ਟ੍ਰੈਫਿਕ ਹਾਦਸਾ ਇਨਫੋਰਸਮੈਂਟ ਟੀਮ ਅਤੇ ਵੈਸਟ ਪੈਰੀ ਸਾਊਂਡ ਓਪੀਪੀ ਕ੍ਰਾਈਮ ਯੂਨਿਟ ਵੱਲੋਂ ਸਮਰਥਿਤ ਜਾਂਚ ‘ਚ ਪਤਾ ਲੱਗਿਆ ਕਿ ਇਸ ਹਾਦਸੇ ਵਿੱਚ ਇਕ ਹੀ ਮੋਟਰ ਵਾਹਨ ਸ਼ਾਮਲ ਸੀ। ਇਸ ਮਾਮਲੇ ਕਿੰਗਸਟਿੰਨ ਓਨਟਾਰੀਓ ਦੇ 23 ਸਾਲਾ ਜੋਗਪ੍ਰੀਤ ਸਿੰਘ ‘ਤੇ ਗੰਭੀਰ ਅਪਰਾਧਾਂ ਦਾ ਦੋਸ਼ ਲਾਇਆ ਗਿਆ ਹੈ।

ਸਿੰਘ ਇਸ ਸਮੇਂ ਜ਼ਮਾਨਤ ਹੈ ਅਤੇ ਉਸ ਨੂੰ 22 ਜੁਲਾਈ ਨੂੰ ਪੈਰੀ ਸਾਊਂਡ ਓਨਟਾਰੀਓ ਅਦਾਲਤ ਆਫ਼ ਜਸਟਿਸ ਅੱਗੇ ਪੇਸ਼ ਹੋਣਾ ਹੈ।

ਇਸ ਹਾਦਸੇ ਨਾਲ ਪੂਰੇ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਘਟਨਾ ਦੇ ਆਸ-ਪਾਸ ਦੇ ਹਾਲਾਤ ਦਾ ਪਤਾ ਲਾਉਣ ਲਈ ਜਾਂਚ ਅਜੇ ਵੀ ਜਾਰੀ ਹੈ। ਇਕ ਵਿਅਕਤੀ ਨੂੰ ਜਾਨਲੇਵਾ ਸੱਟਾਂ ਦੇ ਨਾਲ ਟੋਰਾਂਟੋ ਇਲਾਕੇ ਦੇ ਸੈਂਟਰ ‘ਚ ਲਿਜਾਇਆ ਗਿਆ ਹੈ।

ਓਪੀਪੀ ਨਾਰਥ ਈਸਟ ਰੀਜ਼ਨ ਨੇ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

Related Articles

Leave a Reply