BTV BROADCASTING

ਸੇਂਟ-ਲਿਓਨਾਰਡ ਰੈਸਟੋਰੈਂਟ ਵਿੱਚ ਨੌਜਵਾਨ ਤੇ ਲੱਗੇ ਅੱਗ ਲੱਗਾਉਣ ਦੇ ਦੋਸ਼।

ਸੇਂਟ-ਲਿਓਨਾਰਡ ਰੈਸਟੋਰੈਂਟ ਵਿੱਚ ਨੌਜਵਾਨ ਤੇ ਲੱਗੇ ਅੱਗ ਲੱਗਾਉਣ ਦੇ ਦੋਸ਼।

ਮਾਂਟਰੀਅਲ ਪੁਲਿਸ ਨੇ ਸੇਂਟ-ਲਿਓਨਾਰਡ ਦੇ ਇੱਕ ਰੈਸਟੋਰੈਂਟ ਵਿੱਚ ਕਥਿਤ ਤੌਰ ‘ਤੇ ਅੱਗ ਲਗਾਉਣ ਦੇ ਦੋਸ਼ ਵਿੱਚ ਇੱਕ 15 ਸਾਲਾ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ। ਟੀਨਏਜਰ ਨੂੰ ਲ-ਸਾਲ ਦੇ ਇੱਕ ਨਿਵਾਸ ‘ਤੇ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ‘ਤੇ ਅੱਗਜ਼ਨੀ, ਭੜਕਾਊ ਸਮੱਗਰੀ ਰੱਖਣ, ਤੋੜਨ ਅਤੇ ਦਾਖਲ ਹੋਣ ਅਤੇ ਵਿਸਫੋਟਕ ਰੱਖਣ ਦੇ ਦੋਸ਼ ਲਗਾਏ ਗਏ। ਦੱਸਦਈਏ ਕਿ ਸ਼ੱਕੀ ਟੀਨਏਜਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਰਿਪੋਰਟ ਮੁਤਾਬਕ ਅੱਗ ਲੱਗਣ ਦੀ ਘਟਨਾ ਜੀਨ-ਟਾਲੇਨ ਸਟਰੀਟ ‘ਤੇ ਰੌਕਾਬੇਰੀ ਰੈਸਟੋਰੈਂਟ ‘ਚ ਐਤਵਾਰ ਸਵੇਰੇ ਵਾਪਰੀ। ਜਿਥੇ ਪੁਲਿਸ ਨੇ ਇੱਕ 911 ਕਾਲ ਦਾ ਜਵਾਬ ਦਿੱਤਾ ਜਦੋਂ ਕਿਸੇ ਨੇ ਕਥਿਤ ਤੌਰ ‘ਤੇ ਇੱਕ ਖਿੜਕੀ ਵਿੱਚੋਂ ਫਾਇਰਬੰਬ ਸੁੱਟਿਆ, ਜਿਸ ਨਾਲ ਮਾਮੂਲੀ ਨੁਕਸਾਨ ਹੋਇਆ ਪਰ ਕੋਈ ਸੱਟ ਨਹੀਂ ਲੱਗੀ। ਰਿਪੋਰਟ ਮੁਤਾਬਕ ਇਸੇ ਰੈਸਟੋਰੈਂਟ ਨੂੰ 20 ਸਤੰਬਰ ਨੂੰ ਵੀ ਇਸੇ ਤਰ੍ਹਾਂ ਦੀ ਘਟਨਾ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ।

ਉਥੇ ਹੀ ਮਾਮਲੇ ਵਿੱਚ ਆਰਸਨ ਸਕੂਐਡ ਮਾਂਟਰੀਅਲ ਵਿੱਚ ਹੋਰ ਹਾਲੀਆ ਅੱਗਾਂ ਦੀ ਵੀ ਜਾਂਚ ਕਰ ਰਿਹਾ ਹੈ, ਜਿਸ ਵਿੱਚ ਪੁਆਇੰਟ-ਸੇਂਟ-ਚਾਰਲਸ ਵਿੱਚ ਅੱਗਾਂ ਦੀ ਇੱਕ ਲੜੀ ਅਤੇ ਵਰਡਨ ਵਿੱਚ ਡੇਪਾਨੂਰ ਡੀਆਬਲੋ ਵਿੱਚ ਇੱਕ ਘਟਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਸੇਂਟ-ਲਿਓਨਾਰਡ ਵਿੱਚ ਪ੍ਰੋਵੇਂਚਰ ਬੁਲੇਵਾਰਡ ‘ਤੇ ਇੱਕ ਕਾਰ ਨੂੰ ਅੱਗ ਲਗਾਈ ਗਈ ਸੀ, ਜੋ ਚੱਲ ਰਹੀ ਜਾਂਚ ਨੂੰ ਇਸ ਮਾਮਲੇ ਨਾਲ ਜੋੜਦੀ ਹੈ।

Related Articles

Leave a Reply