ਸੂਰਜ ਗ੍ਰਹਿਣ ਦੇ ਦਿਨ ਕੈਨੇਡਾ ਦੇ ਇਸ ਸ਼ਹਿਰ ਨੇ ਸੈੱਟ ਕੀਤਾ ਨਵਾਂ ਰਿਕਾਰਡ। ਜੇ ਤੁਸੀਂ ਹੈਰਾਨ ਹੋ ਰਹੇ ਹੋ ਕਿ ਕੀ “ਸੂਰਜ ਵਾਂਗ ਕੱਪੜੇ ਪਾਏ ਲੋਕਾਂ ਦੇ ਸਭ ਤੋਂ ਵੱਡੇ ਇਕੱਠ” ਲਈ ਗਿਨੀਜ਼ ਵਰਲਡ ਰਿਕਾਰਡ ਹੈ, ਤਾਂ ਜਵਾਬ ਹਾਂ ਵਿੱਚ ਹੈ, ਅਤੇ ਇਹ ਹੁਣ ਓਨਟਾਰੀਓ ਦੇ ਨਾਏਗਰਾ ਫਾਲਸ ਨਾਲ ਸਬੰਧ ਰਖਦਾ ਹੈ। ਉਸੇ ਦਿਨ ਜਿਸ ਦਿਨ ਪੂਰਾ ਸੂਰਜ ਗ੍ਰਹਿਣ ਨਾਏਗਰਾ ਫੋਲਸ ਵਿੱਚੋਂ ਲੰਘਿਆ ਸਿਟੀ ਦਾ ਕਹਿਣਾ ਹੈ ਕਿ 309 ਲੋਕਾਂ ਨੇ ਰੈਡ ਪੋਂਚੋਸ ਪਾਏ ਹੋਏ ਸੀ ਜਿਸ ਦੀ ਛਾਤੀਆਂ ਤੇ ਪੀਲਾ ਸੂਰਜ ਲਟਕ ਰਿਹਾ ਸੀ ਅਤੇ ਉਹ ਸਾਰੇ ਨਾਏਗਰਾ ਫੋਲਸ ਦੇ ਆਈਕੋਨਿਕ ਬੈਕਡ੍ਰੋਪ ਦੇ ਉਲਟ ਇੱਕ ਬੋਟ ਤੇ ਇਕੱਠੇ ਹੋਏ ਅਤੇ ਇੱਕ ਅਧਿਕਾਰਿਤ ਨਿਰਣਾਇਕ ਦੀ ਮੌਜੂਦਗੀ ਚ ਇੱਕ ਨਵਾਂ ਰਿਕੋਰਡ ਸੈੱਟ ਕੀਤਾ। ਗਿਨੀਜ਼ ਵਰਲਡ ਰਿਕਾਰਡਜ਼ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਸ਼ਹਿਰ ਹੁਣ ਇਸ ਲਈ ਨਵਾਂ ਰਿਕਾਰਡ ਧਾਰਕ ਹੈ। ਇੱਕ ਨਿਊਜ਼ ਰੀਲੀਜ਼ ਵਿੱਚ, ਸ਼ਹਿਰ ਦਾ ਕਹਿਣਾ ਹੈ ਕਿ ਉਸਨੇ ਬੀਜਿੰਗ-ਹੈੱਡਕੁਆਰਟਰ ਵਾਲੀ ਚਾਈਨਾ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ ਤੋਂ ਇਹ ਖਿਤਾਬ ਲਿਆ, ਜਿਸ ਨੇ 2020 ਵਿੱਚ 287 ਭਾਗੀਦਾਰਾਂ ਦੇ ਨਾਲ ਰਿਕਾਰਡ ਪ੍ਰਾਪਤ ਕੀਤਾ।