ਸੁਰੱਖਿਆ ਚਿੰਤਾਵਾਂ’ ਦੇ ਚਲਦੇ ਜਹਾਜ਼ ਨੇ YVR ‘ਤੇ ਕੀਤੀ ਐਮਰਜੈਂਸੀ ਲੈਂਡਿੰਗ, PHSA ਦਾ ਬਿਆਨ। ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ (PHSA) ਦਾ ਕਹਿਣਾ ਹੈ ਕਿ ਐਮਰਜੈਂਸੀ ਲੈਂਡਿੰਗ ਲਈ ਐਂਬੂਲੈਂਸਾਂ ਨੂੰ ਐਤਵਾਰ ਸਵੇਰੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਾਰਮੈਕ ਲਈ ਬੁਲਾਇਆ ਗਿਆ ਸੀ।PHSA ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹਵਾਈ ਅੱਡੇ ‘ਤੇ ਬੁਲਾਇਆ ਗਿਆ ਸੀ, ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਥਿਤੀ ਗੰਭੀਰ ਨਹੀਂ ਜਾਪਦੀ ਸੀ, ਉਹ ਸੁਰੱਖਿਆ ਚਿੰਤਾਵਾਂ ਦੇ ਕਾਰਨ ਉਥੇ ਹਾਜ਼ਰ ਹੋਏ ਸੀ। ਇਸ ਦੌਰਾਨ YVR ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਹਾਜ਼ ਸੁਰੱਖਿਅਤ ਲੈਂਡ ਕਰ ਗਿਆ ਸੀ। ਵੈਨਕੂਵਰ ਏਅਰਪੋਰਟ ਅਥਾਰਟੀ ਦੀ ਸੰਚਾਰ ਮਾਹਿਰ ਕੇਟ ਮੈਕਰੇ ਦਾ ਕਹਿਣਾ ਹੈ ਕਿ ਜਹਾਜ਼ ਰਵਾਨਗੀ ਤੋਂ ਡੇਢ ਘੰਟੇ ਬਾਅਦ ਹੀ ਵਾਪਸ ਪਰਤ ਆਇਆ ਸੀ। PHSA ਨੇ ਕਿਹਾ ਕਿ ਇਸ ਦੌਰਾਨ ਪੰਜ ਐਂਬੂਲੈਂਸਾਂ ਜਵਾਬੀ ਤੌਰ ਤੇ ਏਅਰਪੋਰਟ ਤੇ ਪਹੁੰਚਿਆ, ਜਿਥੇ ਕੁਝ ਬਾਈਕ ਸਕੁਐਡ ਪੈਰਾਮੈਡਿਕਸ ਦੇ ਨਾਲ, ਪਹਿਲਾਂ ਹੀ ਹਵਾਈ ਅੱਡੇ ‘ਤੇ ਮੌਜੂਦ ਸੀ। ਹਾਲਾਂਕਿ ਹਵਾਈ ਜ਼ਹਾਜ ਨੂੰ ਐਮਰਜੈਂਸੀ ਲੈਂਡਿੰਗ ਕਿਉਂ ਕਰਨੀ ਪਈ ਇਸ ਬਾਰੇ ਅਜੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।