ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਸ਼ੁੱਕਰਵਾਰ ਨੂੰ ਹੈਕ ਹੋ ਗਿਆ ਸੀ। ਇਸ ‘ਤੇ ਕ੍ਰਿਪਟੋਕਰੰਸੀ ਨਾਲ ਜੁੜੇ ਇਸ਼ਤਿਹਾਰ ਦਿਖਾਏ ਜਾਣ ਲੱਗੇ। ਇਹ ਅਮਰੀਕੀ ਕੰਪਨੀ ਰਿਪਲ ਲੈਬ ਦੁਆਰਾ ਵਿਕਸਤ ਕ੍ਰਿਪਟੋਕਰੰਸੀ ਨਾਲ ਸਬੰਧਤ ਸਨ। ਹੈਕ ਕੀਤੇ ਚੈਨਲ ‘ਤੇ ਇਕ ਖਾਲੀ ਵੀਡੀਓ ਪ੍ਰਸਾਰਿਤ ਕੀਤਾ ਗਿਆ ਸੀ। ਯੂਟਿਊਬ ਚੈਨਲ ਨੂੰ ਹੈਕ ਕਰਨ ਤੋਂ ਬਾਅਦ ਚੈਨਲ ਨੂੰ ਹਟਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ, ਸੁਪਰੀਮ ਕੋਰਟ ਨੇ ਕਿਹਾ, “ਸਾਰੀਆਂ ਸਬੰਧਤ ਧਿਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਚੈਨਲ ਨੂੰ ਹਟਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਜਲਦੀ ਹੀ ਮੁੜ ਚਾਲੂ ਕੀਤਾ ਜਾਵੇਗਾ।”
ਗੱਲ ਕੀ ਹੈ?ਦਰਅਸਲ, ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ‘ਤੇ ਅਮਰੀਕੀ ਕੰਪਨੀ ‘ਰਿਪਲ ਲੈਬਜ਼’ ਦੁਆਰਾ ਤਿਆਰ ‘ਕ੍ਰਿਪਟੋਕਰੰਸੀ’ ਦਾ ਪ੍ਰਚਾਰ ਕਰਨ ਵਾਲਾ ਵੀਡੀਓ ਆਉਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਜਦੋਂ ਵੀਡੀਓ ਨੂੰ ਖੋਲ੍ਹਿਆ ਗਿਆ ਤਾਂ ਇਸ ‘ਚ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਵੀਡੀਓ ਦੇ ਹੇਠਾਂ ਇੱਕ ਕੈਪਸ਼ਨ ਲਿਖਿਆ ਹੈ, ‘ਬ੍ਰੈਡ ਗਾਰਲਿੰਗਹਾਊਸ: ਰਿਪਲ ਨੇ SEC ਦੇ $2 ਬਿਲੀਅਨ ਜੁਰਮਾਨੇ ਨੂੰ ਜਵਾਬ ਦਿੱਤਾ! XRP ਕੀਮਤ ਦੀ ਭਵਿੱਖਬਾਣੀ।