BTV BROADCASTING

ਸਿੱਧੂ ਮੂਸੇਵਾਲਾ ਦੇ ਪਿਤਾ ਕਰਨਗੇ ਰਾਜਨੀਤੀ , ਬਲਕੌਰ ਸਿੰਘ ਨੇ ਕਿਹਾ…..

ਸਿੱਧੂ ਮੂਸੇਵਾਲਾ ਦੇ ਪਿਤਾ ਕਰਨਗੇ ਰਾਜਨੀਤੀ , ਬਲਕੌਰ ਸਿੰਘ ਨੇ ਕਿਹਾ…..

23 ਜਨਵਰੀ 2024: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿਆਸਤ ਵਿੱਚ ਆਉਣਗੇ। ਇਸ ਬਾਰੇ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਸਿਆਸਤ ਵਿੱਚ ਆਉਣਾ ਗ਼ਲਤ ਨਹੀਂ ਹੈ।

ਮਾਨਸਾ ਵਿੱਚ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਨੇ ਐਮਪੀ ਬਣਨ ਤੋਂ ਬਾਅਦ ਕਾਤਲਾਂ ਨੂੰ ਸਜ਼ਾਵਾਂ ਦਿਵਾਈਆਂ। ਜੇਕਰ ਉਹ ਵੀ ਰਾਜਨੀਤੀ ਵਿੱਚ ਆ ਜਾਵੇ ਤਾਂ ਗਲਤ ਨਹੀਂ ਹੋਵੇਗਾ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਹਿਲਾਂ ਹੀ ਕਾਂਗਰਸ ਵੱਲੋਂ ਲੋਕ ਸਭਾ ਚੋਣ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ, ਪਰ ਫਿਰ ਉਨ੍ਹਾਂ ਨੇ ਸਿਆਸਤ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜਨੀਤੀ ਵਿੱਚ ਆਉਂਦੇ ਹਨ ਤਾਂ ਕਿਹਾ ਜਾਵੇਗਾ ਕਿ ਮੂਸੇਵਾਲਾ ਦਾ ਪਿਤਾ ਰਾਜਨੀਤੀ ਕਰਦਾ ਹੈ।

Related Articles

Leave a Reply