BTV BROADCASTING

ਸਿਸਲੀ ਵਿੱਚ ਡੁੱਬੀ ਯੌਟ ਤੋਂ ਚਾਰ ਲਾਸ਼ਾਂ ਬਰਾਮਦ; ਪੀੜਤਾਂ ਵਿੱਚ ਬ੍ਰਿਟਿਸ਼ ਟੈਕ ਮੈਗਨੇਟ ਮਾਈਕ ਲਿੰਚ ਅਤੇ ਉਸਦੀ ਧੀ ਸ਼ਾਮਲ

ਸਿਸਲੀ ਵਿੱਚ ਡੁੱਬੀ ਯੌਟ ਤੋਂ ਚਾਰ ਲਾਸ਼ਾਂ ਬਰਾਮਦ; ਪੀੜਤਾਂ ਵਿੱਚ ਬ੍ਰਿਟਿਸ਼ ਟੈਕ ਮੈਗਨੇਟ ਮਾਈਕ ਲਿੰਚ ਅਤੇ ਉਸਦੀ ਧੀ ਸ਼ਾਮਲ

ਇਟਲੀ ਦੇ ਸਿਸਲੀ ਦੇ ਤੱਟ ਤੋਂ ਡੁੱਬੀ ਕਿਸ਼ਤੀ ਦੇ ਮਲਬੇ ਵਿੱਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬ੍ਰਿਟਿਸ਼ ਤਕਨੀਕੀ ਉਦਯੋਗਪਤੀ ਮਾਈਕ ਲਿੰਚ ਅਤੇ ਉਸਦੀ 18 ਸਾਲਾ ਧੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 56-ਮੀਟਰ ਦੀ ਸੁਪਰਯੌਟ, ਜਿਸ ਦਾ ਨਾਮ ਬੇਜ਼ਨ ਹੈ, ਸੋਮਵਾਰ ਤੜਕੇ ਇੱਕ ਭਿਆਨਕ ਤੂਫਾਨ ਦੀ ਲਪੇਟ ਵਿੱਚ ਆ ਗਿਆ ਜਦੋਂ ਉਹ ਪੋਰਟਚੇਲੋ ਦੇ ਨੇੜੇ ਐਂਕਰ ਕੀਤਾ ਗਿਆ ਸੀ। ਲਿੰਚ ਦੀ ਪਤਨੀ ਦੀ ਮਲਕੀਅਤ ਵਾਲੀ ਯੌਟ, 22 ਲੋਕਾਂ ਦੀ ਮੇਜ਼ਬਾਨੀ ਕਰ ਰਹੀ ਸੀ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਯੂਐਸ ਧੋਖਾਧੜੀ ਦੇ ਮੁਕੱਦਮੇ ਵਿੱਚ ਲਿੰਚ ਦੇ ਹਾਲ ਹੀ ਵਿੱਚ ਬਰੀ ਹੋਣ ਦਾ ਜਸ਼ਨ ਮਨਾਉਣ ਲਈ ਸੱਦਾ ਦਿੱਤਾ ਗਿਆ ਸੀ। ਦੱਸਦਈਏ ਕਿ ਲਾਪਤਾ ਨੂੰ ਲੱਭਣ ਲਈ ਬਚਾਅ ਕਾਰਜ ਦੋ ਦਿਨਾਂ ਤੋਂ ਜਾਰੀ ਹਨ, ਮਾਹਰ ਗੋਤਾਖੋਰ ਯੌਟ ਦੇ ਕੈਬਿਨਾਂ ਦੇ ਅੰਦਰ ਫਸੇ ਪੀੜਤਾਂ ਨੂੰ ਕੱਢਣ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੈ। ਜਿਸ ਦਾ ਮਲਬਾ 50 ਮੀਟਰ ਦੀ ਡੂੰਘਾਈ ‘ਤੇ ਪਿਆ ਹੈ। ਇਥੇ ਜ਼ਿਕਰਯੋਗ ਹੈ ਕਿ ਜਹਾਜ਼ ਦੇ ਪਲਟਣ ਤੋਂ ਪਹਿਲਾਂ ਪੰਦਰਾਂ ਲੋਕ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਲਿੰਚ, ਉਸਦੀ ਧੀ ਅਤੇ ਦੋ ਹੋਰ ਵਿਅਕਤੀਆਂ ਜਹਾਜ਼ ਵਿੱਚ ਹੀ ਰਹਿ ਗਏ। ਜਿਨ੍ਹਾਂ ਦੀਆਂ ਹੁਣ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤਬਾਹੀ ਦੀ ਇਸ ਘਟਨਾ ਵਿੱਚ ਚੱਲ ਰਹੀ ਜਾਂਚ ਲਈ ਸਬੂਤ ਇਕੱਠੇ ਕਰਨ ਲਈ ਰਿਮੋਟ ਤੋਂ ਸੰਚਾਲਿਤ ਵਾਹਨ ਦੁਆਰਾ ਮਲਬੇ ਦੀ ਜਾਂਚ ਕੀਤੀ ਜਾ ਰਹੀ ਹੈ।  ਅਧਿਕਾਰੀ ਇਸ ਮਾਮਲੇ ਵਿੱਚ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਐਡਵਾਂਸ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੀ ਯੌਟ ਇੰਨੀ ਜਲਦੀ ਕਿਵੇਂ ਡੁੱਬ ਗਈ। ਘਟਨਾ ਦਾ ਕਾਰਨ ਅਜੇ ਵੀ ਅਸਪਸ਼ਟ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਦੁਰਲੱਭ ਅਤੇ ਸ਼ਕਤੀਸ਼ਾਲੀ ਮੌਸਮੀ ਵਰਤਾਰੇ, ਜ਼ਿੰਮੇਵਾਰ ਹੋ ਸਕਦੇ ਹਨ। ਫਿਲਹਾਲ ਕਿਸੇ ਦੀ ਵੀ ਜਾਂਚ ਨਹੀਂ ਕੀਤੀ ਜਾ ਰਹੀ ਹੈ ਅਤੇ ਯੌਟ ਦੇ ਕਪਤਾਨ ਸਮੇਤ ਬਚੇ ਲੋਕਾਂ ਤੋਂ ਤੱਟ ਰੱਖਿਅਕਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply