ਸਾਬਕਾ ਪੁਲਿਸ ਅਧਿਕਾਰੀ ਆਂਡਰੇ ਹਿੱਲ ਸ਼ੂਟਿੰਗ ਵਿੱਚ ਕਤਲ ਦਾ ਪਾਇਆ ਗਿਆ ਦੋਸ਼ੀ।ਓਹਾਓ ਦੇ ਸਾਬਕਾ ਪੁਲਿਸ ਅਧਿਕਾਰੀ ਐਡਮ ਕੋਏ ਨੂੰ ਦਸੰਬਰ 2020 ਵਿੱਚ ਕੋਲੰਬਸ ਵਿੱਚ ਇੱਕ ਕਾਲੇ ਵਿਅਕਤੀ, ਆਂਡਰੇ ਹਿੱਲ ਨੂੰ ਜਾਨਲੇਵਾ ਗੋਲੀ ਮਾਰਨ ਲਈ ਕਤਲ ਦਾ ਦੋਸ਼ੀ ਪਾਇਆ ਗਿਆ ਹੈ। ਕੋਏ, ਜੋ ਕਿ ਗੋਰਾ ਹੈ, ਨੇ ਹਿੱਲ ਨੂੰ ਚਾਰ ਵਾਰ ਗੋਲੀ ਮਾਰ ਦਿੱਤੀ ਜਦੋਂ ਉਹ ਮੋਬਾਈਲ ਫੋਨ ਫੜਦੇ ਹੋਏ ਇੱਕ ਦੋਸਤ ਦੇ ਗੈਰੇਜ ਤੋਂ ਬਾਹਰ ਨਿਕਲ ਰਿਹਾ ਸੀ। ਕੋਏ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਲੱਗਿਆ ਕਿ ਹਿੱਲ ਕੋਲ ਬੰਦੂਕ ਸੀ ਪਰ ਬਾਅਦ ਵਿੱਚ ਉਸਨੇ ਆਪਣੀ ਗਲਤੀ ਮੰਨ ਲਈ।ਦੱਸਦਈਏ ਕਿ ਜਦੋਂ ਇਹ ਘਟਨਾ ਵਾਪਰੀ ਉਦੋਂ ਹਿੱਲ ਨੂੰ ਲਗਭਗ 10 ਮਿੰਟਾਂ ਤੱਕ ਕੋਈ ਡਾਕਟਰੀ ਸਹਾਇਤਾ ਨਹੀਂ ਮਿਲੀ ਅਤੇ ਥੋੜ੍ਹੀ ਦੇਰ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਦੌਰਾਨ ਮਾਮਲੇ ਦੀ ਸੁਣਵਾਈ ਵਿੱਚ ਵਕੀਲਾਂ ਨੇ ਦਲੀਲ ਦਿੱਤੀ ਕਿ ਹਿੱਲ ਨੇ ਕੋਏ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਨਿਹੱਥਾ ਸੀ ਤੇ ਉਸਨੇ ਕੋਈ ਧਮਕੀ ਨਹੀਂ ਦਿੱਤੀ ਸੀ। ਹਾਲਾਂਕਿ ਉਸ ਸਮੇਂ ਕੋਏ ਦੀਆਂ ਕਾਰਵਾਈਆਂ ਕਾਰਨ ਕੋਲੰਬਸ ਪੁਲਿਸ ਮੁਖੀ ਦੇ ਅਸਤੀਫੇ ਸਮੇਤ ਵਿਆਪਕ ਆਲੋਚਨਾ ਹੋਈ।ਅਤੇ ਇਸ ਘਟਨਾ ਤੋਂ ਬਾਅਦ, ਕੋਲੰਬਸ ਨੇ “ਐਂਡਰੇਜ਼ ਲਾਅ” ਪਾਸ ਕੀਤਾ, ਜਿਸ ਨਾਲ ਜ਼ਖਮੀ ਸ਼ੱਕੀ ਵਿਅਕਤੀਆਂ ਲਈ ਤੁਰੰਤ ਡਾਕਟਰੀ ਦੇਖਭਾਲ ਜ਼ਰੂਰੀ ਸੀ।ਰਿਪੋਰਟ ਮੁਤਾਬਕ ਮ੍ਰਿਤਕ ਹਿੱਲ ਦੇ ਪਰਿਵਾਰ ਨੂੰ $10 ਮਿਲੀਅਨ ਡਾਲਰ ਦੇ ਸਮਝੌਤੇ ਨਾਲ ਸਨਮਾਨਿਤ ਕੀਤਾ ਗਿਆ, ਜੋ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦਿੱਤੀ ਜਾਣ ਵਾਲੀ ਰਕਮ ਸੀ। ਉਥੇ ਹੀ ਕੋਏ ਨੂੰ ਉਮਰ ਕੈਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਸਜ਼ਾ 25 ਨਵੰਬਰ ਨੂੰ ਤੈਅ ਕੀਤੀ ਜਾਵੇਗੀ