ਸ੍ਰੀਲੰਕਾ ’ਚ ਕਈ ਥਾਵਾਂ ’ਤੇ ਵੱਡੇ ਪੱਧਰ ’ਤੇ ਆਨਲਾਈਨ ਵਿੱਤੀ ਘੁਟਾਲੇ ’ਚ ਕਥਿਤ ਤੌਰ ’ਤੇ ਸ਼ਾਮਲ 137 ਭਾਰਤੀ ਨਾਗਰਿਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਵੀਰਵਾਰ ਨੂੰ ਕੋਲੰਬੋ ਦੇ ਮਦੀਵੇਲਾ ਤੇ ਬੱਟਾਰਾਮੁੱਲਾ ਅਤੇ ਪੱਛਮੀ ਤੱਟੀ ਸ਼ਹਿਰ ਨੇਗੋਂਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਸਾਰੇ ਸ਼ੱਕੀ ਪੁਰਸ਼ ਹਨ।
ਐੱਸਐੱਸਪੀ ਨਿਹਾਲ ਥਲਦੁਹਾ ਮੁਤਾਬਕ, ਸੀਆਈਡੀ ਨੇ ਇਨ੍ਹਾਂ ਖੇਤਰਾਂ ’ਚ ਇਕੱਠੀ ਛਾਪੇਮਾਰੀ ਕੀਤੀ। ਨੇਗੋਂਬੋ ’ਚ 55 ਸ਼ੱਕੀਆਂ ਨੂੰ 55 ਮੋਬਾਈਲ ਫੋਨਾਂ ਤੇ 29 ਲੈਪਟਾਪ ਨਾਲ ਹਿਰਾਸਤ ’ਚ ਲਿਆ ਗਿਆ। ਕੋਚੀਕਡੇ ’ਚ ਅਧਿਕਾਰੀਆਂ ਨੇ 53 ਲੋਕਾਂ ਨੂੰ ਫੜਿਆ ਤੇ 31 ਲੈਪਟਾਪ ਤੇ 58 ਮੋਬਾਈਲ ਜ਼ਬਤ ਕੀਤੇ। ਮਦੀਵੇਲਾ ’ਚ 13 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅੱਠ ਲੈਪਟਾਪ ਤੇ 38 ਮੋਬਾਈਲ ਫੋਨ ਬਰਾਮਦ ਕੀਤੇ ਗਏ ਜਦਕਿ ਥਲੰਗਾਮਾ ’ਚ 16 ਸ਼ੱਕੀਆਂ ਨੂੰ ਅੱਠ ਲੈਪਟਾਪ ਤੇ 38 ਮੋਬਾਈਲ ਫੋਨਾਂ ਨਾਲ ਹਿਰਾਸਤ ’ਚ ਲਿਆ ਗਿਆ। ਖ਼ਦਸ਼ਾ ਹੈ ਕਿ ਇਹ ਸਾਰੇ ਵਿੱਤੀ ਧੋਖਾਧੜੀ, ਨਾਜਾਇਜ਼ ਸੱਟੇਬਾਜ਼ੀ ਤੇ ਜੂਏ ਦੀਆਂ ਵੱਖ-ਵੱਖ ਸਰਗਰਮੀਆਂ ’ਚ ਸ਼ਾਮਲ ਸਨ।