BTV BROADCASTING

Watch Live

ਸ਼ਹਿਰ ਦੇ ਬਿਜਲੀ ਘਰ ਦੇ ਗੇਟ ਨੇੜੇ ਹੰਗਾਮਾ, ਮੌਕੇ ‘ਤੇ ਪਹੁੰਚ ਗਈ ਪੁਲਿਸ

ਸ਼ਹਿਰ ਦੇ ਬਿਜਲੀ ਘਰ ਦੇ ਗੇਟ ਨੇੜੇ ਹੰਗਾਮਾ, ਮੌਕੇ ‘ਤੇ ਪਹੁੰਚ ਗਈ ਪੁਲਿਸ

ਮੁਕੇਰੀਆਂ ਹਾਈਡਲ ਦੇ ਪਾਵਰ ਹਾਊਸ ਨੰਬਰ ਦੋ ਦੇ ਗੇਟ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਐਸਐਚਓ ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਮੁਕੇਰੀਆਂ ਹਾਈਡਲ ਦੇ ਪਾਵਰ ਹਾਊਸ ਨੰਬਰ ਦੋ ਦੇ ਗੇਟ ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਬਿਜਲੀ ਘਰ ਦੇ ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲ ਗਈ। 

ਇਸ ਘਟਨਾ ਦੀ ਸੂਚਨਾ ਬਿਜਲੀ ਘਰ ਦੇ ਮੁਲਾਜ਼ਮ ਨੂੰ ਦਿੱਤੀ ਤਾਂ ਉਨ੍ਹਾਂ ਤੁਰੰਤ ਥਾਣਾ ਹਾਜੀਪੁਰ ਦੇ ਏ.ਐੱਸ.ਆਈ. ਰਾਕੇਸ਼ ਕੁਮਾਰ ਆਪਣੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਨੇੜਲੇ ਪਿੰਡਾਂ ਵਿੱਚ ਜਾ ਕੇ ਬਿਜਲੀ ਘਰ ਦੇ ਮੁਲਾਜ਼ਮਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਵਿਅਕਤੀ ਦੀ ਉਮਰ 50-55 ਸਾਲ ਸੀ ਅਤੇ ਉਸ ਨੇ ਪੀਲਾ ਪਜਾਮਾ ਪਾਇਆ ਹੋਇਆ ਸੀ। ਰਾਕੇਸ਼ ਕੁਮਾਰ ਨੇ ਲਾਸ਼ ਨੂੰ ਕਾਰ ਵਿਚ ਰੱਖ ਕੇ ਆਸ-ਪਾਸ ਦੇ ਪਿੰਡਾਂ ਵਿਚ ਜਾ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਲਾਸ਼ ਨੂੰ 72 ਘੰਟਿਆਂ ਲਈ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।

Related Articles

Leave a Reply